ਸਿੰਘੂ ਬਾਰਡਰ ਤੇ ਹੋਇਆ ਜਬਰਦਸਤ ਹੰਗਾਮਾ, ਸਥਾਨਕ ਲੋਕਾਂ ਵਲੋਂ ਸੰਘਰ੪ਕਾਰੀ ਕਿਸਾਨਾਂ ਤੇ ਹਮਲਾ ਪੁਲੀਸ ਨੇ ਹੰਝੂ ਗੈਸ ਦੇ ਗੋਲੇ ਛੱਡੇ, ਐਸ ਐਚ ਓ ਸਮੇਤ ਕਈ ਪੁਲੀਸ ਮੁਲਾ੭ਮਾਂ ਤੇ ਤਲਵਾਰ ਨਾਲ ਹਮਲਾ

ਨਵੀਂ ਦਿੱਲੀ, 29 ਜਨਵਰੀ (ਸ.ਬ.) ਖੇਤੀ ਕਾ੯ਨਾਂ ੯ ਰੱਦ ਕਰਵਾਉਣ ਦੀ ਮੰਗ ੯ ਲੈ ਕੇ ਜਾਰੀ ਪ੍ਰਦਰ੪ਨ ਦੌਰਾਨ ਅੱਜ ਦੁਪਹਿਰ ਵੇਲੇ ਸਿੰਘੂ ਬਾਰਡਰ ਤੇ ੭ਬਰਦਸਤ ਹੰਗਾਮਾ ਹੋਇਆ। ਦੁਪਹਿਰ ਵੇਲੇ ਸਥਾਨਕ ਵਸਨੀਕਾਂ ਵਲੋਂ ਕਿਸਾਨਾਂ ਨੂੰ ਧਰਨਾ ਖਤਮ ਕਰਨ ਲਈ ਕਹਿੰਦਿਆਂ ਧਰਨੇ ਵਾਲੀ ਥਾਂ ਤੇ ਪਥਰਾਅ ਕੀਤਾ ਗਿਆ ਅਤੇ ਧਰਨਾਕਾਰੀ ਕਿਸਾਨਾਂ ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਅੰਦੋਲਨਕਾਰੀ ਕਿਸਾਨਾਂ ਅਤੇ ਸਥਾਨਕ ਵਸਨੀਕਾਂ ਵਿਚਾਲੇ ਹੋਈ ਝੜਪ ਦੌਰਾਨ ਦੋਵਾਂ ਪਾਸਿਓਂ ਇਕ ਦੂਜੇ ਤੇ ਪਥਰਾਅ ਕੀਤਾ ਗਿਆ ਅਤੇ ਕਈ ਵਿਅਕਤੀ ੭੫ਮੀ ਹੋਏ ਹਨ।

ਇਸ ਦੌਰਾਨ ਹਾਲਾਤ ਤੇ ਕਾਬੂ ਕਰਨ ਲਈ ਉੱਥੇ ਤਾਇਨਾਤ ਪੁਲੀਸ ਫੋਰਸ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ ਗਿਆ। ਫਿਲਹਾਲ ਇੱਥੇ ਮਾਹੌਲ ਕਾਫੀ ਤਣਾਅਪੂਰਨ ਹੈ। ਇਸ ਪਥਰਾਅ ਵਿੱਚ ਪੁਲੀਸ ਦੇ ਕਈ ਕਰਮਚਾਰੀ ਵੀ ਜਖਮੀ ਹੋਏ ਦੱਸੇ ਜਾ ਰਹੇ ਹਨ।

ਕਿਹਾ ਜਾ ਰਿਹਾ ਹੈ ਕਿ ਸੰਘਰ੪ਕਾਰੀ ਕਿਸਾਨ ਪਿਛਲੇ 2 ਮਹੀਨੇ ਤੋਂ ਵੀ ੭ਿਆਦਾ ਸਮੇਂ ਤੋਂ ਸਿੰਘੂ ਬਾਰਡਰ ਤੇ ਧਰਨਾ ਲਗਾ ਕੇ ਬੈਠੇ ਹਨ ਜਿਸ ਕਾਰਨ ਆਸਪਾਸ ਦੇ ਪਿੰਡ ਵਾਸੀਆਂ ਵਿੱਚ ਰੋਸ ਵੱਧ ਰਿਹਾ ਹੈ। ਕਿਸਾਨਾਂ ਵੱਲੋਂ ਰਸਤਿਆਂ ੯ ਰੋਕ ਕੇ ਪ੍ਰਦਰ੪ਨ ਕਰਨ ਦੇ ਵਿਰੋਧ ਵਿੱਚ ਸਥਾਨਕ ਲੋਕ ਵੀ ਆ ਗਏ ਹਨ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ੯ ਇੱਥੇ ਬੈਠੇ ਨੂੰ 2 ਮਹੀਨੇ ਤੋਂ ਵੀ ੭ਿਆਦਾ ਸਮਾਂ ਲੰਘ ਗਿਆ ਹੈ ਜਿਸ ਕਾਰਨ ਨਾ ਸਿਰ੮ ਰੁ੭ਗਾਰ ਪ੍ਰਭਾਵਿਤ ਹੋਇਆ ਹੈ ਬਲਕਿ ਸੈਂਕੜੇ ਲੋਕ ਬੇਰੁ੭ਗਾਰ ਹੋ ਚੁੱਕੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਸਿੰਘੂ ਬਾਰਡਰ ਤੇ ਚਲ ਰਹੇ ਸੰਘਰ੪ ਦੀ ਥਾਂ ਨੂੰ ਖਾਲੀ ਕਰਵਾਉਣ ਲਈ ਪ੍ਰਦਰ੪ਨਕਾਰੀ ਉੱਥੇ ਪਹੁੰਚੇ ਅਤੇ ਇਹਨਾਂ ਵਲੋਂ ਕਿਸਾਨਾਂ ਤੇ ਪਥਰਾਅ ਕੀਤਾ ਗਿਆ। ਇਸ ਦੌਰਾਨ ਦੋਵਾਂ ਪਾਸਿਓਂ ਪੱਥਰਬਾ੭ੀ ਹੋਈ। ਪ੍ਰਦਰ੪ਨਕਾਰੀਆਂ ਵਿੱਚੋਂ ਕੁੱਝ ਵਿਅਕਤੀਆਂ ਕੋਲ ਤਲਵਾਰਾਂ ਵੀ ਸਨ।

ਪੁਲੀਸ ਵਲੋਂ ਹਾਲਾਤ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਕੀਤਾ ਗਿਆ ਅਤੇ ਫਿਰ ਅਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਦੌਰਾਨ ਸਿੰਘੂ ਬਾਰਡਰ ਤੇ ਹੋਏ ਹੰਗਾਮੇ ਦੌਰਾਨ ਅਲੀਪੁਰ ਥਾਣੇ ਦੇ ਐਸ ਐਚ ਓ ਤੇ ਪ੍ਰਦਰ੪ਨਕਾਰੀਆਂ ਵਲੋਂ ਤਲਵਾਰ ਨਾਲ ਹਮਲਾ ਕਰਨ ਦੀ ਗੱਲ ਸਾਮ੍ਹਣੇ ਆਈ ਹੈ। ਐਸ ਐਚ ਓy ਦੇ ਹੱਥ ਤੇ ਤਲਵਾਰ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲੀਸ ਵਲੋਂ ਸਿੰਘੂ ਬਾਰਡਰ ਤੇ ਦਿੱਲੀ ਦੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਆਸਪਾਸ ਦੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਹਨ, ਜਿਸ ਨਾਲ ਸਿੰਘੂ ਤੇ ਕੁੰਡਲੀ ਵੱਲੋਂ ਲੋਕਾਂ ਦੀ ਆਵਾਜਾਈ ਬੰਦ ਹੋ ਗਈ ਹੈ।

ਇਸ ਦੌਰਾਨ ਗਾਜੀਪੁਰ ਬਾਰਡਰ ਤੇ ਅੱਜ ਕਿਸਾਨਾਂ ਦਾ ਵੱਡਾ ਹਜੂਮ ਪਹੁੰਚ ਗਿਆ ਹੈ ਅਤੇ ਇਸ ਧਰਨਾ ਖਤਮ ਕਰਵਾਉਣ ਲਈ ਉੱਥੇ ਤੈਨਾਤ ਪੁਲੀਸ ਫੋਰਸ ਨੂੰ ਘੱਟ ਕਰ ਦਿੱਤਾ ਗਿਆ ਹੈ। ਬੀਤੀ ਰਾਤ ਪੁਲੀਸ ਵਲੋਂ ਗਾਜੀਪੁਰ ਧਰਨਾ ਖਤਮ ਕਰਵਾਉਣ ਲਈ ਕਾਰਵਾਈ ਆਰੰਭੀ ਗਈ ਸੀ ਪਰੰਤੂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਅਤੇ ਗਾਜੀਪੁਰ ਬਾਰਡਰ ਤੇ ਅੰਦੋਲਨ ਦੀ ਅਗਵਾਈ ਕਰ ਰਹੇ ਰਾਕੇ੪ ਟਿਕੈਤ ਨੇ ਇੱਥੋਂ ਹਟਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਦੌਰਾਨ ਉਹ ਭਾਵੁਕ ਹੋ ਕੇ ਰੋਣ ਲੱਗ ਗਏ ਸਨ।

ਉਹਨਾਂ ਵਲੋਂ ਕੀਤੀ ਗਈ ਅਪੀਲ ਦੇ ਬਾਅਦ ਗਾਜੀਪੁਰ ਬਾਰਡਰ ਤੇ ਇਕ ਵਾਰ ਫਿਰ ਕਸਾਨਾਂ ਦਾ ਭਾਰੀ ਇਕੱਠ ਜਮ੍ਹਾ ਹੋ ਗਿਆ ਹੈ ਅਤੇ ਗਾਜੀਪੁਰ ਬਾਰਡਰ ਤੇ ਅੱਜ ਸਵੇਰੇ ਇਕ ਵਾਰ ਫਿਰ ਅੰਦੋਲਨਕਾਰੀਆਂ ਦੀ ਚਹਿਲ ਕਦਮੀ ਵਧਦੀ ਵੀ ਨ੭ਰ ਆਉਣ ਲੱਗੀ ਹੈ। ਸਥਿਤੀ ੯ ਵੇਖਦੇ ਹੋਏ ੭ਿਲ੍ਹਾ ਪz੪ਾਸਨ ਨੇ ਯੂ ਟਰਨ ਲੈਂਦੇ ਹੋਏ ਪੁਲੀਸ ਦੀ ਗਿਣਤੀ ਘਟਾ ਦਿੱਤੀ ਹੈ।

Leave a Reply

Your email address will not be published. Required fields are marked *