ਸਿੰਧੀ ਸਵੀਟਸ ਵਿੱਚ ਚੋਰੀ ਦੀ ਵਾਰਦਾਤ, ਨਕਦੀ ਦੇ ਨਾਲ ਮਿਠਾਈਆਂ ਵੀ ਲੈ ਗਏ ਚੋਰ

ਐਸ.ਏ.ਐਸ.ਨਗਰ, 27 ਦਸੰਬਰ (ਸ.ਬ.) ਸਥਾਨਕ ਫੇਜ਼-3ਬੀ2 ਵਿੱਚ ਸਥਿਤ ਸਿੰਧੀ ਸਵੀਟਸ ਦੀ ਦੁਕਾਨ ਵਿੱਚ ਅੱਜ ਤੜਕਸਾਰ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ| ਚੋਰ ਦੁਕਾਨ ਦਾ ਸ਼ਟਰ ਤੋੜ ਕੇ ਦਾਖਿਲ ਹੋਏ ਅਤੇ  ਗੱਲੇ ਵਿੱਚ ਪਈ ਨਕਦੀ ਅਤੇ ਦੁਕਾਨ ਵਿੱਚ ਪਈਆਂ ਮਹਿੰਗੀਆਂ ਮਿਠਾਈਆਂ ਅਤੇ ਡ੍ਰਾਈ ਫਰੂਟ ਦੇ ਡੱਬੇ ਲੈ ਕੇ ਫਰਾਰ ਹੋ ਗਏ|
ਦੁਕਾਨ ਦੇ ਮੈਨੇਜਰ ਸ੍ਰੀ ਸੰਜੈ ਕੁਮਾਰ ਨੇ ਪੁਲੀਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਹਨਾਂ ਦੀ ਦੁਕਾਨ ਤੋਂ 78 ਹਜਾਰ ਰੁਪਏ (ਲਗਭਗ) ਨਕਦੀ ਅਤੇ ਕੁਝ ਹੋਰ ਸਾਮਾਨ ਚੋਰੀ ਹੋਇਆ ਹੈ| ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਚੋਰੀ ਦੀ ਵਾਰਦਾਤ ਦਰਜ ਹੋ ਗਈ ਜਿਸ ਵਿਚ ਨਜਰ ਆ ਰਿਹਾ ਹੈ ਕਿ 2 ਵਿਅਕਤੀ ਵਾਹੋ-ਵਾਹੀ ਦੁਕਾਨ ਵਿੱਚ ਦਾਖਿਲ ਹੋਏ ਅਤੇ ਦੁਕਾਨ ਤੋਂ ਸਾਮਾਨ ਲੈ ਕੇ ਬਾਹਰ ਨਿਕਲ ਗਏ| ਸੀ.ਸੀ.ਟੀ.ਵੀ ਕੈਮਰੇ ਵਿੱਚ ਨਜਰ ਆ ਰਿਹਾ ਹੈ ਕਿ ਇਹ ਵਿਅਕਤੀ ਇੱਕ ਗੱਡੀ ਵਿੱਚ ਆਏ ਜਿਹੜੀ ਉਹਨਾਂ ਨੇ ਦੁਕਾਨ ਦੇ ਬਾਹਰ ਖੜ੍ਹੀ ਕੀਤੀ ਅਤੇ ਫਿਰ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਿਲ ਹੋਏ| ਸੀ.ਸੀ.ਟੀ.ਵੀ ਕੈਮਰੇ ਵਿੱਚ ਨਜਰ ਆ ਰਹੇ ਵਿਅਕਤੀਆਂ ਵਿੱਚ ਇੱਕ ਥੋੜ੍ਹੀ ਵੱਡੀ ਉਮਰ ਦਾ ਅਤੇ ਇਕ ਨੌਜਵਾਨ ਲੱਗਦਾ ਹੈ ਜਿਹਨਾਂ ਵੱਲੋਂ ਪੂਰੀ ਤਸੱਲੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ|

Leave a Reply

Your email address will not be published. Required fields are marked *