ਸਿੰਧੂ ਜਲ ਸਮਝੌਤੇ ਵਿੱਚ ਕੋਈ ਬਦਲਾਅ ਮਨਜ਼ੂਰ ਨਹੀਂ : ਪਾਕਿਸਤਾਨ

ਇਸਲਾਮਾਬਾਦ, 17 ਦਸੰਬਰ (ਸ.ਬ.) ਪਾਕਿਸਤਾਨ ਨੇ ਕਿਹਾ ਹੈ ਕਿ ਸਿੰਧੂ ਜਲ ਸਮਝੌਤੇ ਵਿੱਚ ਕਿਸੇ ਵੀ ਪ੍ਰਕਾਰ ਦੇ ਬਦਲਾਅ ਜਾਂ ਸੋਧ ਨੂੰ ਉਹ ਪ੍ਰਵਾਨ ਨਹੀਂ ਕਰੇਗਾ| ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਹਿਮ ਸਹਾਇਕ ਤਾਰਿਕ ਫਾਤਮੀ ਨੇ ਕਿਹਾ ਹੈ ਕਿ ਪਾਕਿਸਤਾਨ ਸਿੰਧੂ ਜਲ ਸਮਝੌਤੇ ਦੇ ਨਿਯਮਾਂ ਵਿੱਚ ਕਿਸੇ ਵੀ ਪ੍ਰਕਾਰ ਦੇ ਬਦਲਾਅ ਪ੍ਰਵਾਨ ਨਹੀਂ ਕਰੇਗਾ| ਪਾਕਿਸਤਾਨ ਦਾ ਇਹ ਬਿਆਨ ਅਜਿਹੇ ਵਕਤ ਤੇ ਆਇਆ ਹੈ ਜਦੋਂ ਭਾਰਤ ਨੇ ਇਸ ਸੰਧੀ ਦੇ ਅਮਲ ਦੇ ਸਬੰਧ ਵਿੱਚ ਪਾਕਿਸਤਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਮਤਭੇਦ ਨੂੰ ਦੁਪੱਖੀ ਢੰਗ ਨਾਲ ਸੁਲਝਾਉਣ ਦੀ ਵਕਾਲਤ ਕੀਤੀ ਹੈ|

Leave a Reply

Your email address will not be published. Required fields are marked *