ਸਿੰਧ ਦੇ ਮੁੱਖ ਮੰਤਰੀ ਦਾ ਅਸਤੀਫਾ ਪ੍ਰਵਾਨ, ਨਵੇਂ ਦੀ ਚੋਣ ਸ਼ੁੱਕਰਵਾਰ ਨੂੰ

ਕਰਾਚੀ, 28 ਜੁਲਾਈ (ਸ.ਬ.) ਪਾਕਿਸਤਾਨ ਪੀਪਲਜ਼ ਪਾਰਟੀ ਵਲੋਂ ਕਾਇਮ ਅਲੀ ਸ਼ਾਹ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ| ਹੁਣ ਸ਼ੁੱਕਰਵਾਰ ਨੂੰ ਮੁਰਾਦ ਅਲੀ ਸ਼ਾਹ ਸਿੰਧ ਦੇ ਮੁੱਖ ਮੰਤਰੀ ਬਣਨਗੇ|
ਜ਼ਿਕਰਯੋਗ ਹੈ ਕਿ ਪਾਕਿਸਤਾਨ ਪੀਪਲਜ਼ ਪਾਰਟੀ ਵਲੋਂ ਨਵੇਂ ਮੁੱਖ ਮੰਤਰੀ ਦੇ ਨਾਂ ਦੇ ਐਲਾਨ ਮੰਗਲਵਾਰ ਨੂੰ ਇੱਥੋ ਦੇ ਬਿਲਾਵਲ ਹਾਊਸ ਵਿਚ ਹੋਣ ਵਾਲੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਹੋਇਆ ਸੀ| ਮੁੱਖ ਮੰਤਰੀ ਨੂੰ ਬਦਲਣ ਦਾ ਫੈਸਲਾ ਐਤਵਾਰ ਨੂੰ ਦੁਬਈ ਵਿਚ ਹੋਈ ਪਾਰਟੀ ਦੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ ਸੀ| ਇਸ ਫੈਸਲੇ ਤੋਂ  ਬਾਅਦ ਇਸ ਤਰ੍ਹਾਂ ਦੀਆਂ ਰਿਪੋਰਟਾਂ ਲਗਾਤਾਰ ਆਉਣੀਆਂ ਸ਼ੁਰੂ ਹੋ ਗਈਆਂ ਕਿ ਮੁਰਾਦ ਅਲੀ ਨੂੰ ਇਸ ਅਹੁਦੇ ‘ਤੇ ਬਿਠਾਇਆ ਜਾ ਸਕਦਾ ਹੈ| ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਆਈਆਂ ਸਨ ਕਿ ਸਿੰਧ ਦੀ ਵਜ਼ਾਰਤ ਵਿਚ ਵੀ ਰੱਦੋਬਦਲ ਕੀਤੀ ਜਾ ਸਕਦੀ ਹੈ|

Leave a Reply

Your email address will not be published. Required fields are marked *