ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ

ਚੰਡੀਗੜ੍ਹ, 11 ਮਾਰਚ (ਸ.ਬ.) ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ 16ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ 3 ਅਪਰੈਲ ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੀ ਪ੍ਰਬੰਧਕ ਰਜਿੰਦਰ ਰੋਜ਼ੀ ਨੇ ਦੱਸਿਆ ਕਿ ਇਹ ਸਨਮਾਨ ਪ੍ਰਿੰਟ, ਇਲੈਕਟ੍ਰਾਨਿਕ, ਵੈਬ ਮੀਡੀਆ, ਫੋਟੋਗ੍ਰਾਫੀ ਖੇਤਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਿਊਨਿਕੇਸ਼ਨ ਦੇ ਪੱਤਰ ਵਿਹਾਰ ਕੋਰਸ ਦੇ ਟਾਪਰ ਨੂੰ ਦਿੱਤਾ ਜਾਵੇਗਾ| ਇਸ ਲਈ ਟ੍ਰਸਟ ਵਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੋ ਕਿ 25 ਮਾਰਚ ਤਕ ਟ੍ਰਸਟ ਦੇ ਈ ਮੇਲ ਤੇ ਭੇਜੀਆਂ ਜਾ ਸਕਦੀਆਂ ਹਨ| ਟਰੱਸਟ ਅਜੇ ਤੱਕ 15 ਸਾਲਾਂ ਵਿੱਚ ਦੇਸ਼ ਭਰ ਤੋਂ 56 ਪੱਤਰਕਾਰਾਂ ਦਾ ਸਨਮਾਨ ਕਰ ਚੁੱਕਿਆ ਹੈ|

Leave a Reply

Your email address will not be published. Required fields are marked *