ਸਿੱਖਾਂ ਤੇ ਚੁਟਕਲਿਆਂ ਦੇ ਮਾਮਲੇ ਤੇ ਅਗਲੀ ਸੁਣਵਾਈ 27 ਮਾਰਚ ਨੂੰ

ਨਵੀਂ ਦਿੱਲੀ, 7 ਫਰਵਰੀ (ਸ.ਬ.) ਸਿੱਖਾਂ ਨੂੰ ਲੈ ਕੇ ਚੁਟਕਲਿਆਂ ਤੇ ਰੋਕ ਲਗਾਉਣ ਦੀ ਮੰਗ ਦੇ ਨਾਲ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹਾ ਕਰਨਾ ਉਨ੍ਹਾਂ ਦੇ ਵਸ ਵਿੱਚ ਨਹੀਂ ਹੈ ਹਾਲਾਂਕਿ ਕੋਰਟ ਨੇ ਇਹ ਜ਼ਰੂਰ ਕਿਹਾ ਹੈ ਕਿ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਕਾਨੂੰਨ ਮੁਤਾਬਿਕ ਕੇਸ ਦਰਜ ਕਰਾਉਣ ਲਈ ਆਜ਼ਾਦ ਹੈ| ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਅਦਾਲਤਾਂ ਨਾਗਰਿਕਾਂ ਲਈ ਨੈਤਿਕ ਦਿਸ਼ਾ   ਨਿਰਦੇਸ਼ ਨਹੀਂ ਬਣਾ ਸਕਦੀਆਂ| ਅਦਾਲਤਾਂ ਨਿੱਜੀ ਤੌਰ ਤੇ ਸਲੂਕ ਦੇ ਸਬੰਧ ਵਿੱਚ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕਰ ਸਕਦੀਆਂ| ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ ਨੂੰ ਵੀ ਕਰੇਗੀ|

Leave a Reply

Your email address will not be published. Required fields are marked *