ਸਿੱਖਾਂ ਦੀ ਆਨ ਅਤੇ ਸ਼ਾਨ ਹੈ ਦਸਤਾਰ : ਜਤਿੰਦਰਪਾਲ ਸਿੰਘ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਹੈ ਕਿ ਦਸਤਾਰ ਸਿੱਖਾਂ ਦੀ ਆਨ, ਬਾਨ ਅਤੇ ਅਣਖ ਦੀ ਪ੍ਰਤੀਕ ਹੈ| ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਤਾਂ ਸਿੱਖਾਂ ਦੀ ਦਸਤਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ, ਪਰ ਭਾਰਤ ਵਿੱੱਚ ਹੀ ਸਿੱਖਾਂ ਦੀ ਦਸਤਾਰ ਬਾਰੇ ਸੁਪਰੀਮ ਕੋਰਟ ਵਲੋਂ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਕੁਝ ਸਿੱਖ ਖਿਡਾਰੀ ਖੇਡਣ ਵੇਲੇ ਦਸਤਾਰ ਦੀ ਥਾਂ ਪਟਕਾ ਬੰਨ ਲੈਂਦੇ ਹਨ ਪਰ ਜਿਹੜੇ ਖਿਡਾਰੀ ਖੇਡਣ ਵੇਲੇ ਦਸਤਾਰ ਹੀ ਬੰਨਣਾ ਚਾਹੁੰਦੇ ਹਨ , ਉਹਨਾਂ ਨੂੰ ਦਸਤਾਰ ਬੰਨਣ ਤੋਂ ਰੋਕਣਾ ਠੀਕ ਨਹੀਂ| ਉਹਨਾਂ ਕਿਹਾ ਕਿ ਜਦੋਂ ਸਿੱਖ ਹੈਲਮਟ ਦੀ ਥਾਂ ਦਸਤਾਰ ਬੰਨ ਕੇ ਹੀ ਯੁੱਧਾਂ ਵਿੱਚ ਹਿੱਸਾ ਲੈ ਸਕਦੇ ਹਨ ਤਾਂ ਫਿਰ ਸਾਈਕਲ ਦੌੜ ਵਿਚ ਉਹਨਾਂ ਨੂੰ ਦਸਤਾਰ ਬੰਨਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ|
ਉਹਨਾਂ ਕਿਹਾ ਕਿ ਦਸਤਾਰਧਾਰੀ ਸਿੱਖ ਫੌਜੀਆਂ ਵਲੋਂ ਸੰਨ 1962, 65 ਅਤੇ 75 ਦੇ ਯੁੱਧਾਂ ਵਿੱਚ ਜੋ ਬਹਾਦਰੀ ਭਰੇ ਕਾਰਨਾਮੇ ਕੀਤੇ ਹੋਏ ਹਨ, ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ| ਸੁਪਰੀਮ ਕੋਰਟ ਦੇ ਜੱਜਾਂ ਨੂੰ ਉਹਨਾਂ ਸਿੱਖ ਫੌਜੀਆਂ ਵਲੋਂ ਹੈਲਮਟ ਦੀ ਥਾਂ ਦਸਤਾਰਾਂ ਬੰਨ ਕੇ ਯੁੱਧਾਂ ਵਿਚ ਹਿਸਾ ਲੈਣ ਦੇ ਇਤਿਹਾਸ ਨੂੰ ਯਾਦ ਕਰਦਿਆਂ ਸਿੱਖਾਂ ਦੀ ਦਸਤਾਰ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ|

Leave a Reply

Your email address will not be published. Required fields are marked *