ਸਿੱਖਾਂ ਦੇ ਇਤਿਹਾਸ ਤੇ ਡਾਕੂਮੈਂਟਰੀਆਂ ਦੀ ਲੜੀ ਬਣਾਉਣ ਨਾਲ ਨੌਜਵਾਨ ਪੀੜੀ ਨੂੰ ਸੇਧ ਮਿਲੇਗੀ :  ਸਤਨਾਮ ਦਾਊਂ

ਐਸ ਏ ਐਸ ਨਗਰ, 28 ਜੂਨ (ਸ.ਬ.) ਪੰਜਾਬ, ਸਮੁੱਚੇ ਪੰਜਾਬੀ ਲੋਕਾਂ, ਪੰਜਾਬ ਦੇ ਸਨ 1849 ਤੋਂ ਲੈ ਕੇ ਅੱਜ ਤੱਕ ਦੇ ਹਾਲਾਤਾਂ ਅਤੇ ਸਿੱਖਾਂ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ  ਹੋਏ ਵਿਤਕਰੇ ਸੱਚੀਆਂ ਘਟਨਾਵਾਂ ਉਤੇ ਆਧਾਰਿਤ ‘ਬੀਂਗ ਅ ਸਿੱਖ ਵੈਬ ਸੀਰੀਜ਼’  ਸਿਰਲੇਖ ਅਧੀਨ ਲੜੀਵਾਰ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ ਇਸ ਵਿੱਚ ਇਸ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਅਤੇ ਸਿਖਿਆਵਾਂ ਤੇ ਅਧਾਰਤ  ਡਾਕੂਮੈਂਟਰੀ ਫ਼ਿਲਮਾਂ ਵੀ ਸ਼ਾਮਲ ਹੋਣਗੀਆਂ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦਸਿਆ ਕਿ ਇਨ੍ਹਾਂ ਡਾਕੂਮੈਂਟਰੀ ਫਿਲਮਾਂ ਦੇ ਲੇਖਕ ਅਤੇ ਡਾਇਰੈਕਟਰ  ਨੀਰ ਢਿਲੋਂ ਹਨ| ਡਾਕੂਮੈਂਟਰੀ ਤੇ ਹੋਰ ਫ਼ਿਲਮਾਂ ਦੇ ਲਗਭਗ 250 ਹਿੱਸੇ ਬਣਾਏ  ਜਾਣਗੇ| ਜਿਹਨਾਂ ਦੀ ਸ਼ੂਟਿੰਗ ਇਸ ਸਮੇਂ ਪੰਜਾਬ ਅਗੇਸਟ ਕੁਰੱਪਸ਼ਨ ਦੀ ਮਦਦ ਨਾਲ ਪੰਜਾਬ ਅਤੇ ਹੋਰ ਇਲਾਕਿਆਂ ਵਿੱਚ ਕੀਤੀ ਜਾ ਰਹੀ ਹੈ| ਮੁੰਬਈ ਦੀ  ਵਾਟਰ ਵੇਵਜ ਮੂਵੀਜ਼ ਐਂਡ ਮਿਊਜ਼ਿਕ ਕੰਪਨੀ ਦੇ ਮੁੱਖੀ ਨੀਰ ਢਿਲੋਂ  ਅਤੇ  ਬਲਵੀਰ ਸਿੰਘ ਹੀਰ  ਵਲੋਂ ਇਹ ਲੜੀਵਾਰ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ|
ਉਹਨਾਂ ਦਸਿਆ ਕਿ ਜੁਲਾਈ ਮਹੀਨੇ ਵਿੱਚ ਹੀ ਮੁਹਾਲੀ ਦੇ ਇੱਕ ਸਿੱਖ ਵਿਅਕਤੀ ਨਾਲ ਸਬੰਧਿਤ ਸੱਚੀ ਘਟਨਾ ਦੇ ਅਧਾਰ ਤੇ ਰੋਮਾਨੀਆ ਵਿੱਚ ਸ਼ੂਟਿੰਗ ਕੀਤੀ ਜਾਵੇਗੀ| ਇਸੇ ਤਰ੍ਹਾਂ ਹੋਰ ਘਟਨਾਵਾਂ ਤੇ ਆਧਾਰਿਤ ਫਿਲਮਾਂ ਵੀ ਇਨ੍ਹਾਂ ਡਾਕੂਮੈਂਟਰੀਆਂ ਵਿੱਚ ਸ਼ਾਮਲ ਹੋਣਗੀਆਂ|
ਉਹਨਾਂ ਕਿਹਾ ਕਿ ਇਸ ਕੰਪਨੀ ਦੀ ਟੀਮ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿੱਚ ਆਈ ਹੋਈ ਹੈ| ਸੰਸਥਾ ਦੇ ਮੈਂਬਰਾਂ ਵੱਲੋਂ ਅਲੱਗ ਅਲੱਗ ਸੰਸਥਾਵਾਂ, ਬੁੱਧੀਜੀਵੀਆਂ, ਸਮਾਜ  ਸੇਵੀਆਂ ਤੇ ਪੀੜਿਤਾਂ ਨਾਲ ਮਿਲਾਇਆ ਜਾ ਰਿਹਾ ਹੈ ਅਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ| ਇਸ ਜਾਣਕਾਰੀ ਤੇ ਅਧਾਰਤ ਸਿੱਖ ਡਾਈਰੀਜ਼ ਲੜੀਵਾਰ ਫ਼ਿਲਮਾਂ ਵੀ ਬਣਾਈਆਂ ਜਾ ਰਹੀਆਂ ਹਨ|
ਅੱਜ  ‘ਬੀਂਗ ਅ ਸਿੱਖ ਵੈਬ ਸੀਰੀਜ਼’ ਦਾ ਪੋਸਟਰ ਜਾਰੀ ਕੀਤਾ ਗਿਆ| ਇਸ ਮੌਕੇ  ਮਨੁੱਖੀ ਅਧਿਕਾਰਾਂ ਦੇ ਵਕੀਲ ਸ.ਰਾਜਵਿੰਦਰ ਸਿੰਘ ਬੈਂਸ,  ਵਕੀਲ ਲਵਨੀਤ ਠਾਕੁਰ, ਸੁਖਮਿੰਦਰ ਸਿੰਘ ਤੇ ਨੀਰ ਢਿੱਲੋ ਵੀ ਮੌਜੂਦ ਸਨ|

Leave a Reply

Your email address will not be published. Required fields are marked *