ਸਿੱਖਿਆ ਦਿਵਸ ਸਬੰਧੀ ਸਮਾਗਮ ਕਰਵਾਇਆ

ਪੰਚਕੂਲਾ, 14 ਮਾਰਚ (ਸ.ਬ.) ਪੰਚਕੂਲਾ ਦੇ ਸੈਕਟਰ 9 ਸਥਿਤ ਬੀ ਕੇ ਐਮ ਵਿਸ਼ਵਾਸ ਸਕੂਲ ਵਿੱਚ ਅੱਜ ਕਿੰਡਰਗਾਰਡਨ ਸੈਕਸ਼ਨ ਦਾ ਸਿੱਖਿਆ ਦਿਵਸ ਮਨਾਇਆ ਗਿਆ| ਮੈਡੀਟੇਸ਼ਨ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਹੋਈ| ਕਿੰਡਰ ਗਾਰਡਨ ਦੇ ਛੋਟੇ ਬੱਚਿਆਂ ਨੇ ਸਵਾਗਤੀ ਗੀਤ ਉਪਰ ਡਾਂਸ ਕੀਤਾ| ਇਸ ਮੌਕੇ ਬੱਚਿਆਂ ਨੇ ਹੀ ਐਂਕਰਿੰਗ ਕੀਤੀ|
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਅੱਜ 21 ਵੀਂ ਸਦੀ ਵਿੱਚ ਟੈਕਨਾਲੌਜੀ ਦੇ ਕਾਰਨ ਤੇਜੀ ਨਾਲ ਬਦਲਦੀ ਦੁਨੀਆਂ ਵਿੱਚ ਬੱਚਿਆਂ ਨੂੰ ਹਰ ਖੇਤਰ ਵਿੱਚ ਅੱਗੇ ਰੱਖਣ, ਉਹਨਾਂ ਵਿੱਚ ਚਰਿਤਰਵਾਨ ਆਗਿਆਕਾਰੀ ਬਣਾਉਣ ਦਾ ਸਦਾ ਯਤਨ ਕੀਤਾ ਜਾਂਦਾ ਹੈ| ਜਿਵੇਂ ਕਿਸੇ ਵੀ ਭਵਨ ਦੀ ਮਜਬੂਤੀ ਉਸਦੀ ਨੀਂਹ ਉਪਰ ਨਿਰਭਰ ਕਰਦੀ ਹੈ ਉਸੇ ਤਰ੍ਹਾਂ ਮਨੁੱਖ ਜੀਵਨ ਦੀ ਨੀਂਹ ਵਿਦਿਆਰਥੀ ਜੀਵਨ ਹੈ| ਇਸ ਮੌਕੇ ਪਲੇਅ ਵੇਅ ਤੋਂ ਯੂ ਕੇ ਜੀ ਦੇ ਸਾਰੇ ਵਿਦਿਆਰਥੀਆਂ ਨੂੰ ਗਿਫਟ ਅਤੇ ਸਰਟੀਫਿਕੇਟ ਦਿੱਤੇ ਗਏ|

Leave a Reply

Your email address will not be published. Required fields are marked *