ਸਿੱਖਿਆ ਬੋਰਡ ਇੰਪਲਾਈਜ ਯੂਨੀਅਨ ਦੀ ਚੋਣ 22 ਨੂੰ

ਐਸ.ਏ.ਐਸ.ਨਗਰ, 15 ਦਸੰਬਰ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਇੰਪਲਾਈਜ਼ ਐਸੋਸੀਏਸ਼ਨ ਦੀ ਚੋਣ 22 ਦਸੰਬਰ ਨੂੰ ਹੋ ਰਹੀ ਹੈ, ਜਿਸ ਵਿੱਚ ਖੰਗੂੜਾ ਤੇ ਰਾਣੂ ਗਰੁੱਪ ਅਤੇ ਸਰਵ ਸਾਂਝਾ ਮੁਲਾਜਮ ਭਲਾਈ ਗਰੁੱਪ ਵਿਚਾਲੇ ਮੁਕਾਬਲਾ ਹੋਵੇਗਾ| ਨਾਮਜਦਗੀ ਪੱਤਰ ਭਰਨ ਵੇਲੇ ਦੋਵਾਂ ਗਰੁੱਪਾਂ ਦੇ ਆਪਣੇ ਪੈਨਲ ਤਿਆਰ ਕਰਕੇ ਚੋਣ ਕਮਿਸ਼ਨ ਨੂੰ ਸੌਂਪੇ ਗਏ|
ਚੋਣ ਕਮਿਸ਼ਨ ਗੁਰਜਿੰਦਰ ਸਿੰਘ, ਪਰਗਟ ਸਿੰਘ, ਗਗਨਦੀਪ ਜੋਲੀ ਨੇ ਦੱਸਿਆ ਕਿ ਖੰਗੂੜਾ ਤੇ ਰਾਣੂੰ ਗਰੁੱਪ ਵੱਲੋਂ ਪ੍ਰਧਾਨਗੀ ਲਈ ਸੁਖਚੈਨ ਸਿੰਘ, ਜ.ਸਕੱਤਰ ਲਈ ਪਰਵਿੰਦਰ ਸਿੰਘ ਖੰਗੂੜਾ ਨੇ ਕਾਗਜ ਦਾਖਲ ਕੀਤੇ|
ਇਸੇ ਤਰ੍ਹਾਂ ਸਰਬ ਸਾਂਝਾ ਮੁਲਾਜਮ ਭਲਾਈ ਗਰੁੱਪ ਵੱਲੋਂ ਪ੍ਰਧਾਨਗੀ ਲਈ ਬਲਜਿੰਦਰ ਸਿੰਘ ਬਰਾੜ, ਜ.ਸਕੱਤਰ ਲਈ ਪਰਮਜੀਤ ਸਿੰਘ ਬਾਵਾ ਦੇ ਨਾਮ ਪੇਸ਼ ਕੀਤੇ ਗਏ| ਦੋਵਾਂ ਗਰੁੱਪਾਂ ਦੀ ਆਪਸੀ ਸਹਿਮਤੀ ਨਾਲ ਖੰਗੂੜਾ ਤੇ ਰਾਣੂੰ ਗਰੁੱਪ ਨੂੰ ਲਾਲ ਰੰਗ ਤੇ ਮੁਲਾਜਮ ਭਲਾਈ ਗਰੁਪ ਨੂੰ ਪੀਲਾ ਰੰਗ ਅਲਾਟ ਕੀਤਾ ਗਿਆ| 20 ਤੇ 21 ਦਸੰਬਰ ਨੂੰ ਦੋਵਾਂ ਗਰੁੱਪਾਂ ਵੱਲੋਂ ਸਾਂਝੀ ਸਟੇਜ ਲਾ ਕੇ ਆਪਣੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ|

Leave a Reply

Your email address will not be published. Required fields are marked *