ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸੁਪਰਡਂੈਟ ਲੇਖਾ ਵਿੱਚ ਸ੍ਰੀਮਤੀ ਕੁਲਦੀਪ ਕੌਰ ਨੂੰ ਤੱਰਕੀ ਦੇ ਕੇ ਸਹਾਇਕ ਸਕੱਤਰ ਪ੍ਰੀਖਿਆ ਸ਼ਾਖਾ ਬਾਰਵੀਂ ਬਣਾਇਆ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਬੁਲਾਰੇ ਨੇ ਦਸਿਆ ਕਿ ਇਹ ਹੁਕਮ ਬੋਰਡ ਦੇ ਸਕੱਤਰ ਵਲੋਂ ਜਾਰੀ ਕੀਤੇ ਗਏ ਹਨ| ਉਹਨਾਂ ਦੱਸਿਆ ਕਿ ਬੋਰਡ ਦੇ ਸਕੱਤਰ ਨੇ ਇਕ ਹੋਰ ਹੁਕਮ ਜਾਰੀ ਕਰਕੇ ਸੀਨੀਅਰ ਸਹਾਇਕ ਮਹਿੰਦਰ ਕੌਰ ਨੂੰ ਲੇਖਾ ਸ਼ਾਖਾ, ਅਸ਼ਵਨੀ ਕੁਮਾਰ ਨੂੰ ਪ੍ਰੀਖਿਆ ਬਾਰਵੀਂ, ਕਮਲਜੀਤ ਕੌਰ ਨੂੰ ਪ੍ਰੀਖਿਆ ਦਸਵੀਂ, ਰਜਿੰਦਰ ਕੌਰ ਨੂੰ ਪ੍ਰੀਖਿਆ ਬਾਰਵੀਂ, ਸੁਰਜੀਤ ਕੌਰ ਨੂੰ ਲੇਖਾ ਸ਼ਾਖਾ ਵਿੱਚ ਨਿਯੁਕਤ ਕੀਤਾ ਗਿਆ ਹੈ|
ਉਹਨਾਂ ਦਸਿਆ ਕਿ ਸੁਪਰਡਂੈਟ ਮਲਕੀਤ ਸਿੰਘ ਨੂੰ ਅਮਲਾ ਸ਼ਾਖਾ, ਅਮਰਜੀਤ ਸਿੰਘ ਨੂੰ ਪੇਪਰ ਸੈਲ, ਅਸ਼ਵਨੀ ਮਲਹੋਤਰਾ ਨੂੰ ਗੁਪਤ ਸ਼ਾਖਾ ਵਿੱਚ ਨਿਯੁਕਤ ਕੀਤਾ ਗਿਆ ਹੈ|

Leave a Reply

Your email address will not be published. Required fields are marked *