ਸਿੱਖਿਆ ਬੋਰਡ ਦੇ ਉੱਪ ਸਕੱਤਰ ਗੁਰਮੀਤ ਸਿੰਘ ਰੰਧਾਵਾ ਸੇਵਾ ਮੁਕਤ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਪ-ਸਕੱਤਰ ਗੁਰਮੀਤ ਸਿੰਘ ਰੰਧਾਵਾ ਅੱਜ ਰਿਟਾਇਰ ਹੋ ਗਏ| ਸ੍ਰ. ਰੰਧਾਵਾ ਨੇ 39 ਸਾਲਾਂ ਤੋਂ ਵੀ ਵੱਧ ਸਮਾਂ ਬੋਰਡ ਵਿੱਚ ਨੌਕਰੀ ਕੀਤੀ| ਮੁੱਢਲੇ ਦੌਰ ਵਿੱਚ ਜਥੇਬੰਦੀ ਨੂੰ ਸਮਰਪਿਤ ਰਹੇ ਅਤੇ ਕਈ ਜੇਤੂ ਚੋਣਾਂ ਲੜੀਆਂ| ਸ੍ਰ. ਰੰਧਾਵਾ ਉਹਨਾਂ ਚੰਦ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਹਨਾਂ ਨੇ ਬੋਰਡ ਦੀਆਂ ਵਕਾਰੀ ਅਤੇ ਮਹੱਤਵਪੂਰਣ ਬਰਾਂਚਾਂ ਵਿੱਚ ਕੰਮ ਕੀਤਾ| ਜਿਨ੍ਹਾਂ ਵਿੱਚ ਅਮਲਾ ਸ਼ਾਖਾ, ਪ੍ਰਸ਼ਾਸਨ ਸ਼ਾਖਾ, ਕੰਡਕਟ ਸ਼ਾਖਾ, ਪ੍ਰੀਖਿਆ ਸ਼ਾਖਾ ਅਤੇ ਲੇਖਾ ਸ਼ਾਖਾ ਸ਼ਾਮਲ ਹੈ| ਸ੍ਰ. ਰੰਧਾਵਾ ਦੀ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਦੇ ਬਦਲੇ ਅੱਜ ਸ੍ਰ. ਰੰਧਾਵਾ ਨੂੰ ਵੱਖ ਵੱਖ ਸ਼ਾਖਾਵਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ| ਬੋਰਡ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਹਨਾਂ ਦੇ ਸਨੇਹੀਆਂ ਨੇ ਅੱਜ ਉਹਨਾਂ ਨੂੰ ਨਿਘੀ ਵਧਾਈ ਦਿਤੀ| ਇਸ ਮੌਕੇ ਸਹਾਇਕ ਸਕੱਤਰ ਮਨਜੀਤ ਸਿੰਘ ਗਿੱਲ ਅਤੇ ਸਹਾਇਕ ਸਕੱਤਰ ਸੁਰਿੰਦਰ ਸਿੰਘ ਤੋਂ ਇਲਾਵਾ ਬੋਰਡ ਯੂਨੀਅਨ ਦੇ ਸੰਸਥਾਪਕ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਇੰਜ. ਅਮਰ ਸਿੰਘ ਰੰਧਾਵਾ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਜਨਰਲ ਸਕੱਤਰ ਰਣਜੀਤ ਸਿੰਘ ਮਾਨ, ਮਹਿਮਾ ਸਿੰਘ ਢੀਡਸਾ, ਬਿਕਰ ਸਿੰਘ ਮਾਨ, ਸੁਖਰਾਮ ਸਿੰਘ ਸੰਧੂ, ਤਜਿੰਦਰ ਸਿੰਘ ਤੋਕੀ, ਕੁਲਦੀਪ ਸਿੰਘ, ਅਸ਼ੋਕ ਕੁਮਾਰ, ਸਮੇਤ ਕਈ ਮੌਜੂਦਾ ਆਗੂ ਹਾਜਰ ਸਨ|
ਬੋਰਡ ਦੇ ਉਚ ਅਧਿਕਾਰੀਆਂ ਸ੍ਰੀ ਜਨਕ ਰਾਜ ਮਹਿਰੋਕ ਅਤੇ ਗੁਰਤੇਜ ਸਿੰਘ ਨੇ ਬੋਰਡ ਵੱਲੋਂ ਸ੍ਰ. ਰੰਧਾਵਾ ਨੂੰ ਸ਼ਾਨਦਾਰ ਸੇਵਾ ਲਈ ਵਧਾਈ ਦਿਤੀ ਅਤੇ ਨਿਘੀ ਵਧਾਈ ਦਿਤੀ| ਇਸ ਸਮੇਂ ਸ੍ਰ. ਰੰਧਾਵਾ ਦੇ ਪ੍ਰਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਵੀ ਹਾਜਰ ਸਨ|

Leave a Reply

Your email address will not be published. Required fields are marked *