ਸਿੱਖਿਆ ਵਿਭਾਗ ਦੇ ਠੇਕਾ ਮੁਲਾਜਮਾਂ ਨੇ ਸਿੱਖਿਆ ਵਿਭਾਗ ਘੇਰਿਆ

ਐਸ ਏ ਐਸ ਨਗਰ, 2 ਜਨਵਰੀ (ਸ. ਬ.) ਅਕਾਲੀ ਭਾਜਪਾ ਸਰਕਾਰ ਵਲੋਂ 27000 ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਕੀਤਾ ਨੋਟੀਫਿਕੇਸ਼ਨ ਸਿਰਫ ਕਾਗਜਾਂ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ ਕਿਉਂਕਿ ਸਰਕਾਰ ਵਲੋਂ ਐਕਟ ਜਾਰੀ ਕਰਨ ਦੇ ਬਾਵਜੂਦ ਵੀ ਵਿਭਾਗਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਅੱਜ ਠੇਕਾ ਮੁਲਾਜਮਾਂ ਨੇ ਡੀ ਜੀ ਐਸ ਈ ਦਫਤਰ ਦੇ ਬਾਹਰ ਰੋਸ ਪ੍ਰਦਰਸਨ ਕਰਦੇ ਹੋਏ ਦਫਤਰ ਦਾ ਘਿਰਾਓ ਕੀਤਾ|  ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਮੁਲਾਜਮ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦਾ ਦਾਅਵਾ ਸਿਰਫ ਕਾਗਜੀ ਕਾਰਵਾਈ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ ਜਦੋਂਕਿ ਅਮਲੀ ਰੂਪ ਵਿਚ ਕੁਝ ਵੀ ਨਹੀਂ ਹੋ ਰਿਹਾ| ਉਹਨਾਂ ਕਿਹਾ ਕਿ ਅਜੇ ਤਕ ਵੀ ਮੁਲਾਜਮਾਂ ਨੁੰ ਰੈਗੁਲਰ ਕਰਨ ਦੇ ਆਰਡਰ ਨਹੀਂ ਮਿਲੇ ਜਿਸ ਕਰਕੇ ਇਹਨਾਂ ਮੁਲਾਜਮਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਕੀਤੇ ਵਾਅਦੇ ਅਨੁਸਾਰ ਠੇਕਾ ਮੁਲਾਜਮਾਂ ਨੂੰ ਸਿਖਿਆ ਵਿਭਾਗ ਵਿਚ ਰੈਗੂਲਰ ਦੇ ਆਰਡਰ ਜਲਦੀ ਜਾਰੀ ਕੀਤੇ ਜਾਣ, ਮੁਲਾਜਮਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ, ਸਮੂਹ ਅਧਿਆਪਕਾਂ ਨੂੰ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ|  ਇਸ ਮੌਕੇ ਮੁਲਾਜਮ ਆਗੂ ਰਾਮ ਭਜਨ,ਇਮਰਾਨ ਭੱਟੀ, ਪ੍ਰਵੀਨ ਸਰਮਾ, ਵਰਿੰਦਰ ਵੋਅਰਾ, ਸੰਦੀਪ ਕੁਮਾਰ,ਦਲਜਿੰਦਰ ਸਿੰਘ,ਅਰਜਿੰਦਰ ਕਲੇਰ, ਨਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਵੱਡੀ ਗਿਣਤੀ ਮੁਲਾਜਮਾਂ ਨੇ ਪੰਜਾਬ ਸਰਕਾਰ ਵਿਰੁਧ ਨਾਰੇ ਬਾਜੀ ਵੀ ਕੀਤੀ|

Leave a Reply

Your email address will not be published. Required fields are marked *