ਸਿੱਖਿਆ ਵਿਭਾਗ ਵਿੱਚ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਮੇਟੀ ਦਾ ਗਠਨ

ਐਸ.ਏ.ਐਸ. ਨਗਰ , 5 ਜੁਲਾਈ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਗਰਮੀ ਅਤੇ ਸਰਦ ਰੁੱਤ ਦੀਆਂ ਖੇਡਾਂ ਨੂੰ ਕਾਰਗਰ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਸੁਭਾਸ਼ ਮਹਾਜਨ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ| ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਪ੍ਰੀਤ ਕੌਰ ਵੀ ਮੌਜੂਦ ਸਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਿੱਖਿਆ ਅਫਸਰ ਸ੍ਰੀਮਤੀ ਜਸਵਿੰਦਰ ਕੌਰ ਅਤੇ ਪ੍ਰੈਸ ਸਕੱਤਰ ਸ੍ਰੀ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ| ਉਨ੍ਹਾਂ ਦੱਸਿਆ ਕਿ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਨਰਿੰਦਰ ਸਿੰਘ ਗਿੱਲ ਘੜੂੰਆਂ, ਮੀਤ ਪ੍ਰਧਾਨ ਪ੍ਰਿੰਸੀਪਲ ਗੁਰਸ਼ੇਰ ਸਿੰਘ ਸਿਆਲਬਾ,  ਪ੍ਰਿੰਸੀਪਲ ਕਸ਼ਮੀਰ ਕੌਰ ਮਜਾਤੜੀ, ਪ੍ਰਿੰਸੀਪਲ ਵਰਿੰਦਰਜੀਤ ਕੌਰ ਬੂਟਾ ਸਿੰਘ ਵਾਲਾ, ਅਤੇ ਜਨਰਲ ਸਕੱਤਰ ਪ੍ਰਿੰਸੀਪਲ ਅਮਰਜੀਤ ਕੌਰ  ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਨੂੰ ਅਤੇ ਪ੍ਰਬੰਧਕੀ ਸਕੱਤਰ ਜਸਵਿੰਦਰ ਕੌਰ ਏ.ਈ.ਓ., ਸਹਾਇਕ ਸਕੱਤਰ ਸਮਸ਼ੇਰ ਸਿੰਘ ਦਾਊਂ, ਵੀਰਪਾਲ ਕੌਰ ਮੂੰਡੀਖਰੜ, ਵੀਨਾ ਰਾਣੀ ਰੂੜਕੀ ਪੁਖਤਾ, ਵਿੱਤ ਸਕੱਤਰ ਹੈਡ ਮਾਸਟਰ ਸ੍ਰੀ ਕ੍ਰਿਸ਼ਨ ਸਿੰਘ ਅਤੇ ਸ੍ਰੀ ਅਧਿਆਤਮ ਪ੍ਰਕਾਸ ਸੀਨੀਅਰ ਸੈਕੰਡਰੀ ਸਕੂਲ ਤਿਊੜ ਨੂੰ ਪ੍ਰੈਸ ਸਕੱਤਰ, ਸਟੇਜ਼ ਸਕੱਤਰ ਲਈ ਪੀ.ਟੀ.ਆਈ. ਹਰਬੰਸ ਸਿੰਘ ਨੂੰ ਚੁਣਿਆ ਗਿਆ|
ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਹੈਡਮਾਸਟਰ/ ਪ੍ਰਿੰਸੀਪਲ/ ਇੰਚਾਰਜ/ ਸਰੀਰਕ ਸਿੱਖਿਆ ਲੈਕਚਰਾਰ, ਡੀ.ਪੀ.ਈ. ਅਤੇ ਪੀ.ਟੀ.ਆਈ ਅਧਿਆਪਕ ਵੀ ਮੌਜੂਦ ਸਨ|  ਇਸ ਤੋਂ ਇਲਾਵਾ ਮੀਟਿੰਗ ਦੌਰਾਨ ਜ਼ਿਲ੍ਹੇ ਦੇ 8 ਜੋਨਾਂ ਦੇ ਜੋਨਲ ਸਕੱਤਰ, ਜੋਨਲ ਪ੍ਰਧਾਨ, ਲੈਕਚਰਾਰ ਕਮੇਟੀ ਦੇ ਪ੍ਰਧਾਨ ਚੁਣੇ ਗਏ| ਕਮੇਟੀ ਨੇ ਜੋਨਲ ਟੂਰਨਾਮੈਂਟ ਸਬੰਧੀ ਸਾਰੇ ਜੋਨਾਂ ਦੀ ਮੀਟਿੰਗ 11 ਜੁਲਾਈ ਨੂੰ ਰੱਖੀ ਗਈ ਹੈ|

Leave a Reply

Your email address will not be published. Required fields are marked *