ਸਿੱਖ ਅਜਾਇਜ ਘਰ ਬਲੌਂਗੀ ਲਈ ਪੱਕੇ ਤੌਰ ਉੱਤੇ ਜ਼ਮੀਨ ਅਲਾਟ ਕਰਨ ਦੀ ਮੰਗ

ਐਸ. ਏ. ਐਸ. ਨਗਰ, 20 ਜਨਵਰੀ (ਸ. ਬ.) ਸਿੱਖ ਅਜਾਇਬ ਘਰ ਪਿੰਡ ਬਲੌਂਗੀ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਿੱਖ ਅਜਾਇਜ ਘਰ ਬਲੌਂਗੀ ਲਈ ਪੱਕੇ ਤੌਰ ਉੱਤੇ ਜ਼ਮੀਨ ਅਲਾਟ ਕੀਤੀ ਜਾਵੇ। ਇਸਦੇ ਨਾਲ ਹੀ ਪ੍ਰਬੰਧਕਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਇੱਕ ਮਹੀਨੇ ਵਿੱਚ ਸਿੱਖ ਅਜਾਇਬ ਘਰ ਨੂੰ ਪੱਕੇ ਤੌਰ ਉੱਤੇ ਜ਼ਮੀਨ ਅਲਾਟ ਨਹੀਂ ਕਰੇਗੀ ਤਾਂ ਸਿੱਖ ਅਜਾਇਬ ਘਰ ਦੇ ਪ੍ਰਬੰਧਕਾਂ ਵੱਲੋਂ ਇੱਕ ਮਹੀਨੇ ਬਾਅਦ ਮੌਜੂਦਾ ਜ਼ਮੀਨ ਉੱਤੇ ਹੀ ਸਿੱਖ ਅਜਾਇਬ ਘਰ ਦੀ ਇਮਾਰਤ ਦੀ ਕਾਰਸੇਵਾ ਆਰੰਭ ਕਰ ਦਿੱਤੀ ਜਾਵੇਗੀ।

ਸਿੱਖ ਅਜਾਇਬਘਰ ਦੇ ਮੁੱਖ ਸੇਵਾਦਾਰ ਸ. ਪਰਵਿੰਦਰ ਸਿੰਘ ਆਰਟਿਸਟ ਨੇ ਦੱਸਿਆ ਕਿ ਉਹ ਕਰੀਬ 20, 21 ਸਾਲ ਤੋਂ ਸਿੰਘ ਸ਼ਹੀਦਾਂ ਦੇ ਮਾਡਲ ਬਣਾ ਰਹੇ ਹਨ ਅਤੇ ਕਰੀਬ 15 ਸਾਲ ਤੋਂ ਪੰਜਾਬ ਸਰਕਾਰ ਨੂੰ ਸਿੱਖ ਅਜਾਇਬ ਘਰ ਲਈ ਪੱਕੇ ਤੌਰ ਉੱਤੇ ਜ਼ਮੀਨ ਅਲਾਂਟ ਕਰਨ ਲਈ ਬੇਨਤੀ ਕਰ ਰਹੇ ਹਨ। ਇਸ ਦੌਰਾਨ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਹੁਣ ਕਾਂਗਰਸ ਸਰਕਾਰ ਰਾਜ ਕਰ ਰਹੀ ਹੈ। ਉਹਨਾਂ ਕਿਹਾ ਕਿ ਅਤੇ ਦੋਵਾਂ ਸਰਕਾਰਾਂ ਦੇ ਮੰਤਰੀ ਸਿੱਖ ਅਜਾਇਬ ਘਰ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਸਿੱਖ ਅਜਾਇਬ ਘਰ ਨੂੰ ਪੱਕੇ ਤੌਰ ਉੱਤੇ ਜ਼ਮੀਨ ਅਲਾਟ ਕਰਨ ਦਾ ਵਾਅਦਾ ਵੀ ਕਰ ਚੁੱਕੇ ਹਨ ਪਰ ਅਜੇ ਤੱਕ ਕਿਸੇ ਨੇ ਆਪਣਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ।

ਉਹਨਾਂ ਕਿਹਾ ਕਿ ਹੋਰ ਕੋਈ ਚਾਰਾ ਨਾ ਚੱਲਦਾ ਦੇਖ ਉਹਨਾਂ ਫੈਸਲਾ ਕੀਤਾ ਹੈ ਇੱਕ ਮਹੀਨੇ ਤੋਂ ਬਾਅਦ ਸਿੱਖ ਅਜਾਇਬ ਘਰ ਦੀ ਪੱਕੀ ਬਿਲਡਿੰਗ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਜਾਵੇਗੀ ਅਤੇ ਪੰਜ ਪਿਆਰਿਆਂ ਵੱਲੋਂ ਸਿੱਖ ਅਜਾਇਬ ਘਰ ਦੀ ਪੱਕੀ ਬਿਲਡਿੰਗ ਦਾ ਨੀਂਹ ਪੱਥਰ ਰਖਵਾ ਕੇ ਉਸਾਰੀ ਦਾ ਕੰਮ ਆਰੰਭ ਦਿੱਤਾ ਜਾਵੇਗਾ।

Leave a Reply

Your email address will not be published. Required fields are marked *