ਸਿੱਖ ਅਰਦਾਸ ਦੀ ਨਕਲ ਵਿਰੁੱਧ ਸਿੱਖ ਜਥੇਬੰਦੀਆਂ ਵੱਲੋਂ ਧਰਨਾ

ਐਸ.ਏ.ਐਸ.ਨਗਰ, 30 ਦਸੰਬਰ (ਸ.ਬ.) ਸਥਾਨਕ ਫੇਜ਼-8 ਦੀਆਂ ਲਾਈਟਾਂ ਤੇ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ.ਜੋਗਿੰਦਰ ਸਿੰਘ ਸੋਂਧੀ ਦੀ ਅਗਵਾਈ ਹੇਠ ਸਿੱਖ                ਜੱਥੇਬੰਦੀਆਂ ਵੱਲੋਂ ਸਿੱਖ ਅਰਦਾਸ ਦੀ ਨਕਲ ਵਿਰੁੱਧ ਰੋਸ ਧਰਨਾ ਦਿੱਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਰਮਾਇਣ ਦੇ ਪਾਠ ਤੋਂ ਬਾਅਦ ਸਿੱਖ ਪੰਥ ਦੀ ਅਰਦਾਸ ਨੁੰ ਤੋੜ-ਮਰੋੜ ਕੇ        ਪੇਸ਼ ਕੀਤਾ ਗਿਆ ਅਤੇ ਉੱਥੇ ਸ਼ਹੀਦਾਂ ਦੀ ਥਾਂ ਹਿੰਦੂ ਦੇਵੀ-ਦੇਵਤਿਆਂ ਦੇ ਨਾਮ ਲਏ ਗਏ, ਜਿਸ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ| ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਸਿੱਖ ਅਰਦਾਸ ਦੀ ਨਕਲ ਕਰਨ ਵਾਲੇ ਦੋਸ਼ੀਆ ਖਿਲਾਫ ਕਾਰਵਾਈ ਕੀਤੀ ਜਾਵੇ| ਇਸ ਮੌਕੇ ਤਾਲਮੇਲ ਕਮੇਟੀ ਦੇ ਜ.ਸਕੱਤਰ ਬਲਵਿੰਦਰ ਸਿੰਘ ਟੋਹੜਾ, ਭਾਈ ਘਨਈਆ ਜੀ ਸੇਵਕ ਜਥਾ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬਾਬਾ ਉਮਰਾਓ ਸਿੰਘ ਲੰਬਿਆਂ  ਸਾਹਿਬ ਵਾਲੇ, ਜੱਥੇਦਾਰ ਸੁੱਚਾ ਸਿੰਘ ਗੁ: ਅਕਾਲ ਆਸ਼ਰਮ ਸੋਹਾਣਾ, ਸੁਖਦਿਆਲ ਸਿੰਘ ਸੋਢੀ, ਗੁਰਸੇਵਾ ਨਿਸ਼ਕਾਮ ਸੇਵਾ ਜਥਾ, ਬਾਬਾ ਦੀਪ ਸਿੰਘ ਗਤਕਾ ਅਖਾੜਾ, ਸਿੱਖ ਸੰਗਠਨ ਚੰਡੀਗੜ੍ਹ ਵੱਲੋਂ ਸ.ਨਾਇਬ ਸਿੰਘ, ਐਸ.ਐਸ.ਕਾਹਲੋਂ, ਸਚਖੰਡ ਪਾਲਕੀ ਸੇਵਕ ਜਥਾ ਜਥੇਦਾਰ ਗੁਰਦੀਪ ਸਿੰਘ, ਸ੍ਰ.ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁ:ਸਾਚਾ ਧੰਨ ਸਾਹਿਬ, ਸ੍ਰ.ਮਨਜੀਤ ਸਿੰਘ ਮਾਨ ਪ੍ਰਧਾਨ ਗੁ:ਰਾਮਗੜੀਆ, ਸ੍ਰ.ਅਮਰਜੀਤ ਸਿੰਘ ਪਧਾਨ ਗੁ:ਫੇਜ਼-4, ਸ੍ਰ.ਹਰਪਾਲ ਸਿੰਘ ਸੋਢੀ ਪ੍ਰਧਾਨ            ਫੇਜ-11, ਬਲਬੀਰ ਸਿੰਘ ਫੇਜ-11, ਹਰਮੋਹਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ ਰਾਜਪੁਰਾ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ|

Leave a Reply

Your email address will not be published. Required fields are marked *