ਸਿੱਖ ਕਤਲੇਆਮ : ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਤੇ ਫੈਸਲਾ ਸੁਰੱਖਿਅਤ

ਨਵੀਂ ਦਿੱਲੀ, 20 ਦਸੰਬਰ (ਸ.ਬ.) 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਦਿੱਲੀ ਦੀ ਦੁਆਰਕਾ ਅਦਾਲਤ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ| ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1984 ਸਿੱਖ ਕਤਲੇਆਮ ਦੇ ਮਾਮਲੇ ਤੇ ਕੀਤੀ ਗਈ ਕਾਨੂੰਨੀ ਕਾਰਵਾਈ ਕਾਰਨ ਮੁਲਜਮਾਂ ਵਿੱਚ ਡਰ ਦਾ ਮਾਹੌਲ ਹੈ|
ਦਿੱਲੀ ਕਮੇਟੀ ਵਲੋਂ ਐਸ. ਆਈ. ਟੀ. ਤੇ ਬਣਾਏ ਗਏ ਚਹੁੰਪੱਖੀ ਦਬਾਅ ਤੋਂ ਬਾਅਦ ਸੱਜਣ ਕੁਮਾਰ ਨੂੰ 2 ਨੋਟਿਸ ਐਸ. ਆਈ. ਟੀ. ਨੇ ਭੇਜ ਕੇ ਪੁੱਛਗਿੱਛ ਲਈ ਪਹਿਲਾਂ ਸੱਦਿਆ ਸੀ| ਜਨਕਪੁਰੀ ਥਾਣੇ ਵਿੱਚ ਦਰਜ 1 ਨਵੰਬਰ 1984 ਦੀ ਘਟਨਾ ਮੁਤਾਬਕ ਸੋਹਨ ਸਿੰਘ ਤੇ ਉਸ ਦੇ ਪੁੱਤਰ ਅਵਤਾਰ ਸਿੰਘ ਦੇ ਕਤਲ ਵਿੱਚ ਸੱਜਣ ਕੁਮਾਰ ਦਾ ਹੱਥ ਸੀ| ਐਸ. ਆਈ. ਟੀ. ਦੇ ਸਾਹਮਣੇ ਤੀਜੇ ਸੰਮਨ ਵਿੱਚ ਪੇਸ਼ ਹੋਣ ਤੋਂ ਪਹਿਲਾਂ ਆਪਣੀਆਂ ਗ੍ਰਿਫਤਾਰੀਆਂ ਨੂੰ ਦੇਖਦਿਆਂ ਸੱਜਣ ਕੁਮਾਰ ਨੇ ਜ਼ਮਾਨਤ ਲਈ ਪਟੀਸ਼ਨ ਦਰਜ ਕਰਵਾ ਦਿੱਤੀ ਹੈ, ਜਿਸ ਤੇ ਜੱਜ ਵਿਕਾਸ ਦੁਲ ਦੀ ਅਦਾਲਤ ਵੱਲੋਂ ਸੁਣਵਾਈ ਕਰਦਿਆਂ ਇਸ ਸਬੰਧੀ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ|

Leave a Reply

Your email address will not be published. Required fields are marked *