ਸਿੱਖ ਮਿਸ਼ਨਰੀ ਕਾਲਜ ਦੇ ਮੁਹਾਲੀ ਸਰਕਲ ਲਈ ਕਮੇਟੀਆਂ ਬਣਾਈਆਂ

ਐਸ ਏ ਐਸ ਨਗਰ, 16 ਅਗਸਤ (ਸ.ਬ.) ਸਿੱਖ ਮਿਸ਼ਨਰੀ ਕਾਲਜ ਦੇ ਮੁਹਾਲੀ ਸਰਕਲ ਦੀ ਰੀਵੀਊ ਮੀਟਿੰਗ ਗੁਰਦੁਆਰਾ ਸਾਚਾ ਧਨੁ ਸਾਹਿਬ ਵਿਖੇ ਸ. ਪਰਮਜੀਤ ਸਿੰਘ ਡਾਇਰੈਕਟਰ ਪ੍ਰਚਾਰ ਦੀ ਅਗਵਾਈ ਹੇਠ ਹੋਈ| ਮੀਟਿੰਗ ਦੌਰਾਨ ਸਰਕਲ ਦੀ ਕਾਰਗੁਜ਼ਾਰੀ ਦੀ ਪੜਚੋਲ ਕੀਤੀ ਗਈ| ਸ੍ਰ. ਪਰਮਜੀਤ ਸਿੰਘ ਨੇ ਸ. ਹਰਭਜਨ ਸਿੰਘ ਚੇਅਰਮੈਨ ਅਤੇ ਗੁਰਪੁਰਵਾਸੀ ਸ. ਗੁਰਬੀਰ ਸਿੰਘ ਦੀ ਮਿਸ਼ਨਰੀ ਕਾਲਜ ਨੂੰ ਦੇਣ ਬਾਰੇ ਹਾਜ਼ਿਰ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨੂੰ ਚੜ੍ਹਦੀ ਕਲਾ ਵਿੱਚ ਪ੍ਰਚਾਰ ਕਰਨ ਲਈ ਪ੍ਰੇਰਿਆ|
ਮੀਟਿੰਗ ਦੌਰਾਨ ਸ. ਬਰਿੰਦਰ ਸਿੰਘ ਨੇ ਪ੍ਰਚਾਰ ਲਈ ਸਿੱਖ ਫੁਲਵਾੜੀ ਦੇ ਲੇਖ ਤੇ ਹੋਰ ਪ੍ਰਚਾਰ ਸਮਗਰੀ ਮੋਬਾਇਲ ਰਾਹੀਂ ਪੋਸਟ ਕਰਨ ਦੀ ਗੱਲ ਕੀਤੀ| ਸ. ਭੁਪਿੰਦਰ ਸਿੰਘ ਨੇ ਵਿਆਖਿਆ ਨਾਲ ਬਾਣੀ ਦਾ ਪ੍ਰਚਾਰ ਕਰਨ ਦੀ ਗੱਲ ਕੀਤੀ| ਸ. ਦਲਬੀਰ ਸਿੰਘ ਨੇ ਵਿਦੇਸ਼ਾਂ ਵਿਚ ਹੋ ਰਹੇ ਪ੍ਰਚਾਰ ਬਾਰੇ ਮੈਂਬਰਾਂ ਨੂੰ ਦੱਸਿਆ ਤੇ ਬੌਸ ਸੰਸਥਾ ਦੀ ਤਰਜ ਤੇ ਪ੍ਰਚਾਰ ਲਈ ਪ੍ਰੇਰਿਆ| ਸ. ਮਨਮੋਹਨ ਜੀਤ ਸਿੰਘ ਨੇ ਵੀ ਪ੍ਰਚਾਰ ਲਈ ਆਪਣੇ ਨੁਕਤੇ ਮੈਂਬਰਾਂ ਨਾਲ ਸਾਂਝੇ ਕੀਤੇ ਅਤੇ ਸ. ਅਰਵਿੰਦਰ ਸਿੰਘ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਨ ਲਈ ਕੰਮ ਕਰਨ ਲਈ ਕਿਹਾ|
ਇਸ ਮੌਕੇ ਸਰਬ ਸੰਮਤੀ ਨਾਲ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿੱਚ ਸ. ਗੁਰਸ਼ਰਨ ਸਿੰਘ ਨੂੰ ਜਥੇਬੰਦਕ ਮਾਮਲੇ, ਸ. ਪ੍ਰਿਤਪਾਲ ਸਿੰਘ ਨੂੰ ਦਸਵੰਧ, ਸ. ਬਲਵੰਤ ਸਿੰਘ ਨੂੰ ਦੋ ਸਾਲਾ ਪੱਤਰ ਵਿਹਾਰ ਕੋਰਸ ਅਤੇ ਲਿਟਰੇਚਰ ਸਟਾਲ, ਸ. ਜਸਵਿੰਦਰ ਸਿੰਘ ਨੂੰ ਸਿੱਖ ਫੁਲਵਾੜੀ ਮੈਗਜ਼ੀਨ ਪ੍ਰੋਜੈਕਟ ਇੰਚਾਰਜ ਥਾਪਿਆ ਗਿਆ ਅਤੇ ਅਤੇ ਸ. ਦਵਿੰਦਰ ਪਾਲ ਸਿੰਘ ਮੈਂਬਰ ਚੁਣੇ ਗਏ| ਹੋਰਨਾਂ ਪ੍ਰੋਜੈਕਟਾਂ ਲਈ ਸ. ਦਲਬੀਰ ਸਿੰਘ ਸਮਾਜ ਭਲਾਈ ਪ੍ਰੋਜੈਕਟ, ਸ. ਗੁਰਚਰਨ ਸਿੰਘ ਬੱਚਿਆਂ ਦੀਆਂ ਗੁਰਮਤਿ ਕਲਾਸਾਂ, ਸ. ਅਰਵਿੰਦਰ ਸਿੰਘ ਧਾਰਮਿਕ ਪ੍ਰੀਖਿਆ ਤੇ ਪ੍ਰੈਸ, ਪਬਲੀਸਿਟੀ ਤੇ ਮੀਡੀਆ, ਸ. ਬਰਿੰਦਰ ਸਿੰਘ ਮਿਸ਼ਨਰੀ ਕਲਾਸ ਅਤੇ ਹਫਤਾਵਾਰੀ ਗੁਰਮਤਿ ਸਮਾਗਮ, ਸ. ਗੁਰਮੁੱਖ ਸਿੰਘ ਧਾਰਮਿਕ ਮੁਕਾਬਲੇ ਅਤੇ ਸ. ਹਰਪਾਲ ਸਿੰਘ ਫ੍ਰੀ ਲਿਟਰੇਚਰ ਪ੍ਰੋਜੈਕਟਾਂ ਦੇ ਇੰਚਾਰਜ ਸਰਬ ਸੰਮਤੀ ਨਾਲ ਬਣੇ| ਅਖੀਰ ਵਿੱਚ ਸ. ਚਰਨ ਸਿੰਘ ਨੇ ਹਾਜ਼ਿਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਜੈਕਟਾਂ ਅਨੁਸਾਰ ਜ਼ਿੰਮੇਵਾਰੀ ਸੰਭਾਲ ਕੇ ਪੰਥਕ ਫਰਜ਼ਾਂ ਦੀ ਪੂਰਤੀ ਲਈ ਕੰਮ ਕਰਨ ਦੀ ਅਪੀਲ ਕੀਤੀ|

Leave a Reply

Your email address will not be published. Required fields are marked *