ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਖਾਲਸਾ ਮਾਰਚ 6 ਨੂੰ

ਚੰਡੀਗੜ੍ਹ, 4 ਜੂਨ (ਸ.ਬ.) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜੂਨ 1984 ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਗੁਰਦੁਆਰਾ ਸਾਰਾਗੜੀ ਸਾਹਿਬ ਤੋਂ ਅੰਮ੍ਰਿਤਸਰ ਤੋਂ 6 ਜੂਨ ਨੂੰ ਸਵੇਰੇ 7 ਵਜੇ ਗੁਰੂ ਗ੍ਰੰਥ ਗੁਰੂ ਪੰਥ ਅਜਾਦ ਖਾਲਸਾ ਮਾਰਚ ਸ਼ੁਰੂ ਹੋ ਕੇ ਪੈਦਲ ਹੀ 8 ਵਜੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇਗਾ| ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹਮੰਦ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਦੱਸਿਆ ਕਿ ਬੀਤੇ 34 ਸਾਲਾ ਦੌਰਾਨ ਸਿੱਖ ਕੌਮ ਦਾ ਭਿਆਨਕ ਨੁਕਸਾਨ ਹੋਇਆ ਹੈ ਮੌਕੇ ਦੀ ਹਕੂਮਤ ਨੇ ਅਤੇ ਪਹਿਲੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਇਨਸਾਫ ਨਹੀ ਦਿੱਤਾ| ਉਹਨਾਂ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਕਾਇਮ ਕਰਨ ਲਈ ਸਮੁੱਚੇ ਗਿਲੇ ਸਿਕਵੇ ਭੁੱਲਾ ਕੇ ਪੰਥਕ ਸੋਚ ਵਿਚਾਰ ਨਾਲ ਸਿੱਖ ਕੌਮ ਦੀ ਚੜਦੀਕਲਾ ਲਈ ਯਤਨਸ਼ੀਲ ਹੋਣ| ਕਰਨੈਲ ਸਿੰਘ ਪੀਰਮੁਹਮੰਦ ਨੇ ਸਿਲਾਂਗ ਮੇਘਾਲਿਆ ਵਿਖੇ ਸਿੱਖ ਪਰਿਵਾਰਾਂ ਉਪਰ ਹਮਲਾ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ 34 ਸਾਲਾ ਬਾਅਦ ਵੀ ਫਿਰਕਾਪ੍ਰਸਤ ਹਕੂਮਤ ਦੀ ਵੋਟ ਦੀ ਰਾਜਨੀਤੀ ਸਿੱਖਾਂ ਨੂੰ ਬਹੁਗਿਣਤੀ ਹੱਥੋਂ ਅਪਮਾਨਿਤ ਕਰਾ ਰਹੀ ਹੈ| ਇਸ ਮੌਕੇ ਪੰਥਕ ਪ੍ਰਚਾਰਕ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 6 ਜੂਨ ਨੂੰ ਸ਼ਹੀਦਾ ਦੀ ਯਾਦ ਵਿੱਚ ਕੱਢੇ ਜਾ ਰਹੇ ਮਾਰਚ ਵਿੱਚ ਉਹ ਆਪਣੇ ਜਥੇ ਅਤੇ ਸੰਗਤਾਂ ਦੇ ਵੱਡੇ ਕਾਫਲੇ ਨਾਲ ਸ਼ਾਮਲ ਹੋਣਗੇ|

Leave a Reply

Your email address will not be published. Required fields are marked *