ਸਿੱਟੀ ਪਾਰਕ ਵਿੱਚ ਬਣੇ ਆਡੀਟੋਰੀਅਮ ਦੇ ਕੰਮ ਦੀਆਂ ਕਮੀਆਂ ਸੰਬੰਧੀ ਕਮਿਸ਼ਨਰ ਨੂੰ ਲਿਖਿਆ ਪੱਤਰ
ਐਸ ਏ ਐਸ ਨਗਰ, 22 ਦਸੰਬਰ (ਸ.ਬ.) ਸਾਬਕਾ ਐਮ ਸੀ ਸ਼ਿੰਦਰ ਪਾਲ ਸਿੰਘ (ਬੌਬੀ ਕੰਬੋਜ) ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਿੱਟੀ ਪਾਰਕ, ਸੈਕਟਰ 68 ਵਿੱਚ ਬਣੇ ਆਡੀਟੋਰੀਅਮ ਦੀ ਰੈਨੋਵੈਸ਼ਨ ਦੇ ਕਰਵਾਏ ਗਏ ਕੰਮ ਵਿੱਚ ਕਮੀਆਂ ਦੀ ਜਾਣਕਾਰੀ ਦਿੱਤੀ ਹੈ।
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਕਰੋਨਾ ਮਹਾਮਾਰੀ ਤੋਂ ਪਹਿਲਾਂ ਕਰੀਬਨ 10 ਲੱਖ ਤੋਂ ਉਪਰ ਦੀ ਰਕਮ ਨਾਲ ਸਿੱਟੀ ਪਾਰਕ ਵਿੱਚ ਬਣੇ ਆਡੀਟੋਰੀਅਮ ਦੀ ਰੈਨੋਵੈਸ਼ਨ ਦਾ ਕੰਮ ਕਰਵਾਇਆ ਗਿਆ ਸੀ। ਉਹਨਾਂ ਲਿਖਿਆ ਹੈ ਕਿ ਵਸਨੀਕਾਂ ਨੂੰ ਇਹ ਆਸ ਸੀ ਕਿ ਆਡੀਟੋਰੀਅਮ ਦਾ ਕੰਮ ਤਸਲੀਬਖਸ਼ ਹੋ ਜਾਵੇਗਾ ਪਰ ਉੱਥੇ ਠੇਕੇਦਾਰ ਵਲੋਂ ਰਗੜਾਈ ਤੋਂ ਬਾਅਦ ਸਫਾਈ ਨਹੀਂ ਕਰਵਾਈ ਗਈ, ਬਿਜਲੀ ਦੀ ਸਪਲਾਈ ਨਹੀਂ ਦਿੱਤੀ ਗਈ ਅਤੇ ਬਾਥਰੂਮਾਂ ਨੂੰ ਚਾਲੂ ਹਾਲਤ ਵਿੱਚ ਨਹੀਂ ਕੀਤਾ ਗਿਆ।
ਉਹਨਾਂ ਮੰਗ ਕੀਤੀ ਹੈ ਕਿ ਮਾਮਲੇ ਦੀ ਉਚ ਅਧਿਕਾਰੀਆਂ ਤੋਂ ਜਾਂਚ ਕਰਵਾ ਕੇ ਰਹਿੰਦੇ ਕੰਮ ਕਰਵਾਏ ਜਾਣ ਤਾਂ ਜੋ ਆਡੀਟੋਰੀਅਮ ਵਿੱਚ ਲੋਕਾਂ ਦੇ ਮਨੋਰੰਜਨ ਲਈ ਪ੍ਰੋਗਰਾਮ ਕਰਵਾਏ ਜਾ ਸਕਣ।