ਸਿੱਧੀ ਵਿਨਾਇਕ ਦੇ ਦਰਸ਼ਨਾਂ ਲਈ ਮੰਦਰ ਪਹੁੰਚੀ ਮਿਸ ਵਰਲਡ

ਚੰਡੀਗੜ੍ਹ, 27 ਨਵੰਬਰ (ਸ.ਬ.) ਮਿਸ ਵਰਲਡ ਮਾਨੁਸ਼ੀ ਛਿੱਲਰ ਭਾਰਤ ਵਾਪਸ ਆਉਣ ਤੋਂ ਬਾਅਦ ਪਰਿਵਾਰ ਦੇ ਨਾਲ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਪਹੁੰਚੀ| ਇਥੇ ਪਹੁੰਚ ਕੇ ਮਾਨੁਸ਼ੀ ਨੇ ਬੱਪਾ ਦੇ ਦਰਸ਼ਨ ਕੀਤੇ| ਉਹ ਤਕਰੀਬਨ ਅੱਧਾ ਘੰਟਾ ਭਗਵਾਨ ਗਣੇਸ਼ ਦੇ ਦਰਬਾਰ ਵਿੱਚ ਰਹੀ| ਮਾਨੁਸ਼ੀ ਦੇ ਨਾਲ ਉਸ ਦੇ ਮਾਤਾ-ਪਿਤਾ ਅਤੇ ਉਸਦਾ ਛੋਟਾ ਭਰਾ ਵੀ ਸੀ| ਇਸ ਦੌਰਾਨ ਮਾਨੁਸ਼ੀ ਨੇ ਗਣਪਤੀ ਬੱਪਾ ਦੀ ਆਰਤੀ ਵਿੱਚ ਵੀ ਹਾਜ਼ਰੀ ਭਰੀ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਰ ਰਾਤ ਕਰੀਬ 1 ਵਜੇ ਮਾਨੁਸ਼ੀ ਮੁੰਬਈ ਹਵਾਈ ਅੱਡੇ ਪੁੱਜੀ, ਜਿਥੇ ਮਾਨੁਸ਼ੀ ਦਾ ਦੇਸ਼ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ| ਹਵਾਈ ਅੱਡੇ ਤੇ ਭਾਰਤੀ ਪਰੰਪਰਾ ਅਨੁਸਾਰ ਉਸਦਾ ਧਮਾਕੇਦਾਰ ਸਵਾਗਤ ਕੀਤਾ ਗਿਆ ਸੀ| ਮਾਨੁਸ਼ੀ ਦੇ ਆਉਣ ਤੋਂ ਪਹਿਲਾਂ ਹੀ ਹਵਾਈ ਅੱਡੇ ਤੇ ਉਸਦੇ ਸਵਾਗਤ ਲਈ ਫੈਨਸ ਪੋਸਟਰ ਲੈ ਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ| ਮਾਨੁਸ਼ੀ ਦੀ ਇਕ ਝਲਕ ਦੇਖਣ ਲਈ ਲੋਕਾਂ ਕਈ ਘੰਟੇ ਪਹਿਲਾਂ ਹੀ ਲੋਕ ਹਵਾਈ ਅੱਡੇ ਆ ਕੇ ਖੜ੍ਹੇ ਹੋ ਗਏ ਸਨ|
ਹਰਿਆਣੇ ਦੀ ਰਹਿਣ ਵਾਲੀ ਮਾਨੁਸ਼ੀ ਨੇ ਇਸ ਸਾਲ ਫੈਮਿਨਾ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ| ਇਸ ਤੋਂ ਬਾਅਦ ਛਿੱਲਰ ਨੇ ਚੀਨ ਦੇ ਸਾਨਿਆ ਸ਼ਹਿਰ ਏਰੀਨਾ ਵਿੱਚ ਆਯੋਜਿਤ ਸਮਾਰੋਹ ਵਿੱਚ ਦੁਨੀਆਂ ਦੇ ਵੱਖ-ਵੱਖ ਹਿੱਸਿਆ ਵਿੱਚੋਂ 108 ਸੁੰਦਰੀਆਂ ਨੂੰ ਪਛਾੜ ਕੇ ਮਿਲ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ ਹੈ| ਪ੍ਰਿੰਅੰਕਾ ਚੋਪੜਾ ਦੇ ਮਿਸ ਵਰਲਡ ਬਨਣ ਦੇ 17 ਸਾਲ ਬਾਅਦ ਮਾਨੁਸ਼ੀ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ| ਮਾਨੁਸ਼ੀ ਛਿੱਲਰ ਦੇਸ਼ ਦੀ ਛੇਵੀਂ ਮਿਸ ਵਰਲਡ ਹੈ| ਇਸ ਤੋਂ ਪਹਿਲਾਂ ਰੀਤਾ ਫਾਰਿਆ, ਐਸ਼ਵਰਿਆ ਰਾਏ, ਡਾਇਨਾ ਹੇਡਨ, ਯੁਕਤਾ ਮੁਖੀ, ਪ੍ਰਿਅੰਕਾ ਚੋਪੜਾ ਮਿਸ ਵਰਲਡ ਦਾ ਖਿਤਾਬ ਜਿੱਤ ਚੁੱਕੀਆਂ ਹਨ| ਆਖਰੀ ਪੜਾਅ ਵਿੱਚ ਮਾਨੁਸ਼ੀ ਛਿੱਲਰ ਤੋਂ ਜੂਰੀ ਨੇ ਸਵਾਲ ਪੁੱਛਿਆ ਸੀ ਕਿ ਕਿਸ ਪ੍ਰੋਫੈਸ਼ਨ ਨੂੰ ਸਭ ਤੋਂ ਵਧ ਸੈਲਰੀ ਮਿਲਣੀ ਚਾਹੀਦੀ ਹੈ ਅਤੇ ਕਿਉਂ? ਇਸ ਦੇ ਜਵਾਬ ਵਿੱਚ ਮਾਨੁਸ਼ੀ ਨੇ ਕਿਹਾ ਸੀ ਕਿ ਮਾਂ ਨੂੰ ਸਭ ਤੋਂ ਵਧ ਇੱਜ਼ਤ ਮਿਲਣੀ ਚਾਹੀਦੀ ਹੈ| ਇਸ ਦੇ ਲਈ ਉਨ੍ਹਾਂ ਨੂੰ ਕੈਸ਼ ਸੈਲਰੀ ਨਹੀਂ ਸਗੋਂ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ|

Leave a Reply

Your email address will not be published. Required fields are marked *