ਸਿੱਧੂ ਤੇ ਮਜੀਠੀਆ ਵਿਵਾਦ ਨੇ ਪੰਜਾਬ ਦੀ ਰਾਜਨੀਤੀ ਵਿੱਚ ਗਰਮੀ ਲਿਆਂਦੀ

ਰਾਜਨੀਤੀ ਵਿਚ ਮਰਿਆਦਾ ਨੂੰ ਕਾਇਮ ਰੱਖਣ ਦੀ ਲੋੜ ਮਹਿਸੂਸ ਹੋਣ ਲੱਗੀ
ਐਸ ਏ ਐਸ ਨਗਰ, 31 ਮਾਰਚ (ਜਗਮੋਹਨ ਸਿੰਘ) ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸ਼ੈਸਨ ਦੌਰਾਨ ਕੈਬਨਿਟ ਮੰਤਰੀ ਸ ਨਵਜੋਤ ਸਿੰਘ ਸਿੱਧੂ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਿਚਾਲੇ ਹੋਈ ਤਿੱਖੀ ਨੌਕ ਝੌਕ ਨੇ ਕਈ ਸਵਾਲ ਖੜੇ ਕਰ ਦਿਤੇ ਹਨ| ਇਸ ਘਟਨਾ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਇਕ ਦਮ ਹੀ ਗਰਮੀ ਆ ਗਈ ਹੈ| ਇਕ ਪਾਸੇ ਮੌਸਮ ਵਿਚ ਆਈ ਤਬਦੀਲੀ ਤੋਂ ਬਾਅਦ ਪੈ ਰਹੀ ਗਰਮੀ ਦੇ ਨਾਲ ਨਾਲ  ਦੂਜੇ ਪਾਸੇ ਸਿੱਧੂ ਤੇ ਮਜੀਠੀਆ ਵਿਵਾਦ ਦੀ ਗਰਮੀ ਨੇ ਪੰਜਾਬ ਦੀ ਰਾਜਨੀਤੀ ਵਿਚ ਵੀ ਗਰਮੀ ਲਿਆ ਦਿਤੀ ਹੈ|
ਇਸ ਸਮੇਂ ਯੂਥ ਅਕਾਲੀ ਦਲ ਦੇ ਵੱਖ ਵੱਖ ਆਗੁਆਂ ਵਲੋਂ ਅਤੇ ਅਕਾਲੀ ਦਲ ਦੇ ਹੋਰਨਾਂ ਆਗੁਆਂ ਵਲੋਂ ਜਿਥੇ ਨਵਜੋਤ ਸਿੰਘ ਸਿੱਧੂ ਨੂੰ ਸਦਨ ਵਿਚਲੀ ਮਰਿਆਦਾ ਬਹਾਲ ਰਖਣ ਅਤੇ ਖੁਦ ਵੀ ਮਰਿਆਦਾ ਵਿਚ ਰਹਿਣ ਲਈ ਕਿਹਾ ਜਾ ਰਿਹਾ ਹੈ ਉਥੇ ਹੀ ਅਕਾਲੀ ਆਗੁਆਂ ਵਲੋਂ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਤੋਂ ਵੀ ਮੰਗ ਕਰ ਰਹੇ ਹਨ ਕਿ ਉਹ ਸਿੱਧੂ ਸਮੇਤ ਆਪਣੇ ਸਾਰੇ ਮੰਤਰੀਆਂ ਨੰ ਮਰਿਆਦਾ ਵਿਚ ਰਹਿਣ ਲਈ ਕਹਿਣ|
ਇਥੇ ਇਹ ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਪੰਜਾਬ ਵਿਚ ਬਾਦਲ ਸਰਕਾਰ ਸੀ ਤਾਂ ਉਸ ਸਮੇਂ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਇਕ ਕਾਂਗਰਸੀ ਵਿਧਾਇਕ ਵਿਚਾਲੇ ਵੀ ਤਿਖੀ ਬਹਿਸਬਾਜੀ ਪੰਜਾਬ ਵਿਧਾਨ ਸਭਾ ਦੇ ਚਲ ਰਹੇ ਸ਼ੈਸਨ ਦੌਰਾਨ ਹੀ ਹੋ ਗਈ ਸੀ ਅਤੇ ਉਸ ਸਮੇਂ ਦੀ ਬਹਿਸਬਾਜੀ ਦੀ ਵੀਡੀਓ ਵੀ ਸ਼ੋਸਲ ਮੀਡੀਆ ਉਪਰ ਵਾਇਰਲ ਹੋ ਗਈ ਸੀ| ਉਸ ਸਮੇਂ ਵੱਖ ਵੱਖ ਟੀ ਵੀ ਚੈਨਲਾਂ ਨੇ ਵੀ ਇਸ ਘਟਨਾਂ ਨੂੰ ਵਾਰ ਵਾਰ ਦਿਖਾਇਆ ਸੀ| ਉਸ            ਸਮੇਂ ਅਕਾਲੀ ਦਲ ਸੱਤਾ ਵਿਚ ਸੀ ਤੇ ਕਾਂਗਰਸੀ ਆਗੂਆਂ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਅਕਾਲੀ ਆਗੂ ਸੱਤਾ ਦੇ ਨਸ਼ੇ ਵਿਚ ਚੂਰ ਹੋ ਚੁਕੇ ਹਨ ਅਤੇ ਕਾਂਗਰਸੀ ਆਗੂਆਂ ਨੂੰ ਦਬਾਉਣਾ ਚਾਹੁੰਦੇ ਹਨ|
ਹੁਣ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਅਕਾਲੀ ਦਲ ਵਿਰੋਧੀ ਧਿਰ ਵੀ ਨਹੀਂ ਬਣ ਸਕਿਆ ਅਤੇ ਇਸ ਸਮੇਂ ਤੀਜੇ ਨੰਬਰ ਉਪਰ ਹੀ ਹੈ ਤਾਂ ਕਾਂਗਰਸੀ ਆਗੁਆਂ ਖਾਸ ਕਰਕੇ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਸਿੱਧੂ ਵਲੋਂ ਕੀਤੀ ਜਾਂਦੀ ਬਿਆਨਬਾਜੀ ਦੀ ਨਿਖੇਧੀ ਕੀਤੀ ਜਾ ਰਹੀ ਹੈ| ਪੰਜਾਬ ਵਿਚ ਪੈ ਰਹੀ ਗਰਮੀ ਦੇ ਦੌਰਾਨ ਰਾਜਨੀਤੀ ਵਿਚ ਵੀ ਗਰਮੀ ਆ ਗਈ ਹੈ| ਵੇਖਣਾ ਇਹ ਹੈ ਕਿ ਇਹ ਬਿਆਨਬਾਜੀ ਹੁਣ ਕੀ ਰੁੱਖ ਅਖਤਿਆਰ ਕਰਦੀ ਹੈ|

Leave a Reply

Your email address will not be published. Required fields are marked *