ਸਿੱਧੂ ਦਾ ਪਾਕਿ ਦੌਰਾ ਭਾਰਤ ਲਈ ਅਮਨ ਤੇ ਸਾਂਝ ਵਧਾਏਗਾ: ਬੈਦਵਾਨ

ਐਸ. ਏ. ਐਸ ਨਗਰ, 21 ਅਗਸਤ (ਸ.ਬ.) ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਵਿੱਚ ਜਾ ਕੇ ਨਿਮਰਤਾ ਨਾਲ ਸਿੱਖ ਸ਼ਰਧਾਲੂਆਂ ਦੇ ਦਿਲਾਂ ਅੰਦਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਲਾਨਾ ਪ੍ਰਕਾਸ਼ ਪੂਰਬ ਮੌਕੇ ਕਰਤਾਰਪੁਰ ਲਾਂਘਾ ਖੁਲਵਾਉਣ ਦੀ ਆਸ ਜਗਾਈ ਹੈ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਦੀਪ ਸਿੰਘ ਬੈਦਵਾਨ ਸਾਬਕਾ ਜਿਲ੍ਹਾ ਯੂਥ ਪ੍ਰਧਾਨ ਤੇ ਸਕੱਤਰ ਜੱਟ ਮਹਾਂ ਸਭਾ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ| ਉਹਨਾਂ ਕਿਹਾ ਕਿ ਸਿੱਧੂ ਦਾ ਪਾਕਿ ਦੌਰਾ ਭਾਰਤ ਲਈ ਅਮਨ ਤੇ ਪੰਜਾਬ ਤੇ ਪੰਜਾਬੀਆਂ ਲਈ ਸਮਾਜਿਕ ਤੇ ਧਾਰਮਿਕ ਸਾਂਝ ਵਧਾਏਗਾ| ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਦਿਹਾੜੇ ਤੇ ਸ. ਸਿੱਧੂ ਨੇ ਪਾਕਿ ਵਿੱਚੋਂ ਲਾਂਘੇ ਦੀ ਜੋ ਉਮੀਦ ਜਗਾਈ ਹੈ ਕੇਂਦਰ ਸਰਕਾਰ ਨੂੰ ਉਸ ਤੇ ਅਮਲ ਕਰਕੇ ਸਿੱਖਾਂ ਦੇ ਦਿਲ ਜਿੱਤਣੇ ਚਾਹੀਦੇ ਹਨ |

Leave a Reply

Your email address will not be published. Required fields are marked *