ਸਿੱਧੂ ਦੀ ਰਿਹਾਇਸ਼ ਨੇੜਿਉਂ ਹੋਟਲ ਮਾਲਕ ਪਿਸਤੌਲ ਦੀ ਨੋਕ ਤੇ ਅਗਵਾ, ਵੇਰਕਾ ਲਾਗੇ ਛੱਡਿਆ

ਅੰਮ੍ਰਿਤਸਰ, 18 ਨਵੰਬਰ (ਸ.ਬ.) ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਨੇੜਿਉਂ ਇਕ ਹੋਟਲ ਮਾਲਕ ਪਰਵਿੰਦਰ ਸਿੰਘ ਨੂੰ ਪਿਸਤੌਲ ਦੀ ਨੋਕ ਤੇ ਉਨ੍ਹਾਂ ਦੇ ਘਰ ਬਾਹਰੋਂ ਉਨ੍ਹਾਂ ਦੀ ਕਾਰ ਸਮੇਤ ਅਗਵਾ ਕਰ ਲਿਆ ਗਿਆ ਤੇ ਅਗਵਾਕਾਰਾਂ ਵੱਲੋਂ ਵੇਰਕਾ ਕੋਲ ਜਾ ਕੇ ਪਰਵਿੰਦਰ ਸਿੰਘ ਨੂੰ ਛੱਡ ਕੇ ਉਨ੍ਹਾਂ ਦੀ ਕਾਰ ਸਮੇਤ ਫਰਾਰ ਹੋ ਗਏ| ਅਗਵਾਕਾਰ ਪਰਵਿੰਦਰ ਸਿੰਘ ਦਾ ਮੋਬਾਈਲ ਤੇ ਤਿੰਨ ਤੋਂ ਚਾਰ ਹਜ਼ਾਰ ਰੁਪਏ ਖੋਹ ਕੇ ਲੈ ਗਏ| ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *