ਸਿੱਧੂ ਦੇ ਚੋਣ ਦਫਤਰ ਦਾ ਧਾਲੀਵਾਲ ਵੱਲੋਂ ਉਦਘਾਟਨ

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਹਲਕਾ ਵਿਧਾਇਕ ਤੇ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਆਪਣਾ ਚੋਣ ਦਫਤਰ ਖੋਲ੍ਹ ਦਿੱਤਾ ਗਿਆ | ਫੇਜ਼ ਸੱਤ ਮੁਹਾਲੀ ਵਿਖੇ ਖੋਲ੍ਹੇ ਗਏ ਇਸ ਦਫਤਰ ਦਾ ਉਦਘਾਟਨ ਲੈਫਟੀਨੈਂਟ ਜਨਰਲ (ਰਿਟਾ.) ਜਸਬੀਰ ਸਿੰਘ ਧਾਲੀਵਾਲ ਨੇ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਉਦੇਸ਼ ਪੰਜਾਬ ਦੇ ਲੋਕਾਂ ਦਾ ਭਲਾ ਤੇ ਬਿਹਤਰੀ ਹੈ ਜਦਕਿ ਇਸ ਦੇ ਉਲਟ ਅਕਾਲੀਆਂ ਦਾ ਉਦੇਸ਼ ਆਪਣੇ ਪਰਿਵਾਰਾਂ ਅਤੇ ਪੁੱਤਰਾਂ ਦਾ ਭਲਾ ਤੇ ਬਿਹਤਰੀ ਕਰਨਾ ਹੈ | ਉਨ੍ਹਾਂ ਕਿਹਾ ਕਿ ਹੁਣ ਫੈਸਲਾਂ ਲੋਕਾਂ ਨੇ ਕਰਨਾ ਹੈ ਕਿ ਉਹ ਆਪਣਾ ਭਲਾ ਚਾਹੁੰਦੇ ਹਨ ਜਾਂ ਅਕਾਲੀ ਆਗੂਆਂ ਦੇ ਧੀਆਂ ਪੁੱਤਰਾਂ ਦਾ | ਉਨ੍ਹਾਂ ਆਮ ਆਦਮੀ ਪਾਰਟੀ ਨੂੰ ਮੌਕਾ ਪ੍ਰਸਤ ਲੋਕਾਂ ਦਾ ਟੋਲਾ ਦੱਸਦਿਆਂ ਕਿਹਾ ਕਿ ਦਿੱਲੀ ਦੇ ਮੁੱਖ-ਮੰਤਰੀ ਥਾਂ-ਥਾਂ ਤੇ ਆਪਣੇ ਬਿਆਨ ਬਦਲਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਪੰਜਾਬ ਦੇ ਹਿੱਤਾਂ ਬਾਰੇ ਕੋਈ ਵੀ ਠੋਸ ਸਟੈਂਡ ਲੋਕਾਂ ਸਾਹਮਣੇ ਨਹੀਂ  ਆਇਆ |
ਇਸ ਮੌਕੇ ਹੋਰਨਾ ਤੋਂ ਇਲਾਵਾ ਮੁਹਾਲੀ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਮ.ਡੀ.ਐਸ. ਸੋਢੀ, ਰਾਮ ਸਰੂਪ ਜੋਸ਼ੀ, ਚੌਧਰੀ ਹਰੀਪਾਲ ਚੋਲ੍ਹਟਾ ਕਲਾਂ, ਨਰੈਣ ਸਿੰਘ ਸਿੱਧੂ, ਅਮਰੀਕ ਸਿੰਘ ਸੋਮਲ,  ਰਜਿੰਦਰ ਸਿੰਘ ਰਾਣਾ, ਸੁਰਿੰਦਰ ਸਿੰਘ ਰਾਜਪੂਤ, ਜਸਬੀਰ ਸਿੰਘ ਮਣਕੂੰ, ਨਛੱਤਰ ਸਿੰਘ (ਸਾਰੇ ਕੌਂਸਲਰ) ਕੈ.ਐਨ.ਐਸ. ਸੋਢੀ, ਗੁਰਸਾਹਿਬ ਸਿੰਘ, ਜਸਪ੍ਰੀਤ ਸਿੰਘ ਗਿੱਲ, ਬਲਾਕ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾਂ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਅਨਿਲ ਕੁਮਾਰ ਪਿੰਕਾ, ਗੁਰਚਰਨ ਸਿੰਘ ਭਮਰਾ, ਕਰਨਲ ਰਣਜੀਤ ਸਿੰਘ ਬੋਪਾਰਾਏ, ਕਰਨਲ ਸੀ.ਜੇ.ਖਹਿਰਾ,  ਸ੍ਰੀਮਤੀ ਕ੍ਰਿਸ਼ਨਾ ਮਿੱਤੂ, ਸੁਰਜੀਤ ਕੌਰ ਸੈਣੀ, ਦਵਿੰਦਰ ਕੌਰ, ਮਲਕੀਤ ਸਿੰਘ ਖਾਲਸਾ, ਗੁਰਸ਼ਰਨ ਸਿੰਘ ਰਿਆੜ, ਕਮਲਪ੍ਰੀਤ ਸਿੰਘ ਬਨੀ, ਜਤਿੰਦਰ ਅਨੰਦ ਟਿੰਕੂ, ਬਸੰਤ ਸਿੰਘ,  ਜੱਟ ਮਹਾਂ ਸਭਾ ਦੇ ਜਨ. ਸਕੱਤਰ ਤੇਜਿੰਦਰ ਸਿੰਘ ਪੂਨੀਆ, ਬਾਲਾ ਸਿੰਘ ਰਾਘੋ, ਮਨਜੀਤ ਸਿੰਘ ਤੰਗੋਰੀ, ਬੂਟਾ ਸਿੰਘ ਸੋਹਾਣਾਂ, ਪ੍ਰਦੀਪ ਸ਼ਰਮਾ, ਸੁਰਿੰਦਰ ਸ਼ਰਮਾ, ਅਮਨਪ੍ਰੀਤ ਸਿੰਘ ਵਿਕਟਰ, ਦਰਸ਼ਨ ਸਿੰਘ ਧਾਲੀਵਾਲ, ਭੁਪਿੰਦਰ ਸਿੰਘ, ਸਤਪਾਲ ਕੌਰ ਤੂਰ, ਦਵਿੰਦਰ ਸਿੰਘ ਵਿਰਕ, ਕਰਮ ਸਿੰਘ ਮਾਣਕਪੁਰ ਕੱਲਰ, ਟਹਿਲ ਸਿੰਘ ਮਾਣਕਪੁਰ ਕੱਲਰ, ਠੇਕੇਦਾਰ ਹਰਦਿਆਲ ਸਿੰਘ, ਬੀ.ਸੀ. ਪ੍ਰੇਮੀ, ਕੁਲਦੀਪ ਸਿੰਘ ਬਿੱਟੂ, ਮਨਜੀਤ ਸਿੰਘ ਪ੍ਰਧਾਨ, ਦਵਿੰਦਰ ਬੱਬੂ, ਕੁਲਵਿੰਦਰ ਸ਼ਰਮਾ, ਸੁੱਚਾ ਸਿੰਘ ਕਲੌੜ, ਗੁਰਦੇਵ ਸਿੰਘ ਚੌਹਾਨ, ਮਨਮੋਹਨ ਸਿੰਘ ਬੈਦਵਾਣ, ਜੈਲਦਾਰ ਬਲਵਿੰਦਰ ਸਿੰਘ ਕੁੰਭੜਾ, ਗੁਰਮੀਤ ਸਿੰਘ ਕੁੰਭੜਾ,  ਰਜੇਸ਼ ਕੁਮਾਰ, ਨਰਿੰਦਰ ਕੁੰਭੜਾ, ਦਿਲਬਰ ਖਾਨ ਮਟੌਰ, ਫੌਜੀ ਗੁਰਮੇਜ ਸਿੰਘ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *