ਸਿੱਧੂ ਦੇ ਮੰਤਰੀ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ

ਐਸ ਏ ਐਸ ਨਗਰ, 23 ਅਪ੍ਰੈਲ (ਸ.ਬ.) ਸ ਬਲਬੀਰ ਸਿੰਘ ਸਿੱਧੂ ਦੇ ਪੰਜਾਬ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਐਡਵੋਕੇਟ ਨਰਪਿੰਦਰ ਸਿੰਘ ਰੰਗੀ ਵਲੋਂ ਫੇਜ 10 ਵਿੱਚ ਲੱਡੂ ਵੰਡੇ ਗਏ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰੰਗੀ ਨੇ ਕਿਹਾ ਕਿ ਸ ਸਿੱਧੂ ਦੇ ਪੰਜਾਬ ਦੇ ਕੈਬਨਿਟ ਮੰਤਰੀ ਬਣਨ ਨਾਲ ਮੁਹਾਲੀ ਵਾਸੀਆਂ ਦੇ ਮਾਣ ਵਿੱਚ ਵਾਧਾ ਹੋਇਆ ਹੈ| ਹੁਣ ਸ ਸਿੱਧੂ ਮੁਹਾਲੀ ਇਲਾਕੇ ਦਾ ਸਰਵਪੱਖੀ ਵਿਕਾਸ ਪਹਿਲ ਦੇ ਆਧਾਰ ਉਪਰ ਕਰਵਾਉਣਗੇ| ਉਹਨਾਂ ਕਿਹਾ ਕਿ ਸ ਸਿੱਧੂ ਤੋਂ ਮੁਹਾਲੀ ਵਾਸੀਆਂ ਨੂੰ ਬ ਹੁਤ ਆਸਾਂ ਹਨ, ਜਿਹਨਾਂ ਉਪਰ ਸ ਸਿੱਧੂ ਜਰੂਰ ਪੂਰਾ ਉਤਰਨਗੇ| ਇਸ ਮੌਕੇ ਮਹਿੰਦਰ ਸਿੰਘ, ਚਮਨ ਲਾਲ, ਰਘਵੀਰ ਸਿੰਘ, ਜੇ ਪੀ ਤੋਖੀ, ਰਣਜੀਤ ਕੁਮਾਰ, ਦਲਜੀਤ ਸਿੰਘ, ਗੁਰਦੀਪ ਸਿੰਘ, ਸੰਪੂਰਨ ਸਿੰਘ, ਰਾਕੇਸ਼ ਕੁਮਾਰ ਦੱਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *