ਸਿੱਧੂ ਨੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਦਾ ਕੀਤਾ ਦੌਰਾ

ਐਸ.ਏ.ਐਸ.ਨਗਰ, 22 ਅਪ੍ਰੈਲ (ਸ.ਬ.)  ਸਥਾਨਕ ਸੈਕਟਰ-66 ਵਿਖੇ ਪੰਜਾਬ ਦੀਆਂ ਲੜਕੀਆਂ ਲਈ ਬਣਾਈ ਗਈ  ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਇੱਕ ਵਕਾਰੀ ਸੰਸਥਾ ਹੈ ਜਿੱਥੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਰੱਖਿਆ ਸੈਨਾਵਾਂ ਵਿੱਚ ਬਤੌਰ ਅਫਸਰ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਨਿਹਰੀ ਮੌਕਾ ਮਿਲੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਦਾ ਦੌਰਾ ਕਰਨ   ਸਮੇਂ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨਾਲ ਰੁਬਰੂ ਹੁੰਦਿਆਂ ਕੀਤਾ|
ਇਸ ਮੌਕੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਆਈ.ਪੀ. ਸਿੰਘ ਨੇ ਸ੍ਰ: ਬਲਬੀਰ ਸਿੰਘ ਸਿੱਧੂ ਨੂੰ ਲੜਕੀਆਂ ਨੂੰ ਰੱਖਿਆ ਸੈਨਾਵਾਂ ਵਿੱਚ ਬਤੌਰ ਅਫ਼ਸਰ ਭਰਤੀ ਹੋਣ ਦੀ ਸਿਖਲਾਈ ਦੇਣ ਅਤੇ ਸੰਸਥਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ| ਇਸ ਮੌਕੇ ਸ੍ਰ. ਸਿੱਧੂ ਨੇ ਵਿਸਵਾਸ਼ ਦਿਵਾਇਆਂ ਕਿ ਪੰਜਾਬ ਸਰਕਾਰ ਇਸ ਵਕਾਰੀ ਸੰਸਥਾ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ|
ਂਿJਸ ਮੌਕੇ ਸੇਵਾਮੁਕਤ ਕਰਨਲ ਪੀ.ਐਸ. ਗਿੱਲ ਪ੍ਰਬੰਧਕੀ ਅਫ਼ਸਰ, ਸਹਾਇਕ ਡਾਇਰੈਕਟਰ ਅਤੇ ਹੋਸਟਲ ਪ੍ਰਬੰਧਕ ਸੁਖਪੀ੍ਰਤ ਕੌਰ ਥਿੰਦ , ਸ੍ਰ: ਸਿੱਧੂ ਦੇ ਸਪੁੱਤਰ ਸ੍ਰੀ ਕਨਬਰਵੀਰ ਸਿੱਧੂ, ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸ੍ਰੀ ਗੁਰਚਰਨ ਸਿੰਘ ਭੰਮਰਾ,  ਕਰਨਲ ਸੀ.ਜੇ.ਐਸ ਖਹਿਰਾ, ਐਕਸੀਅਨ ਸ੍ਰੀ ਅਰਸ਼ਦੀਪ ਸਿੰਘ, ਕਰਨਲ  ਰਨਜੀਤ ਸਿੰਘ ਬੋਪਰਾਏ ਪ੍ਰਧਾਨ ਏ.ਆਈ.ਈ.ਜੇ.ਏ.ਐਫ, ਐਮ.ਆਈ.ਏ ਦੇ ਜਨਰਲ ਸੈਕਟਰੀ ਸ੍ਰੀ ਅਨੁਰਾਗ ਅੱਗਰਵਾਲ,   ਸ੍ਰੀ ਹਰਪਾਲ ਸਿੰਘ ਸੈਕਟਰੀ ਪੀ.ਪੀ.ਸੀ.ਸੀ, ਸ੍ਰੀ ਸੰਜੀਵ ਗਰਗ ਅਤੇ ਹੋਰ ਪਤਵੰਤੇ ਵੀ ਮੌਜੂਦ  ਸਨ|

Leave a Reply

Your email address will not be published. Required fields are marked *