ਸਿੱਧ ਬਾਬਾ ਗੋਪਾਲ ਦਾਸ ਦੀ 60ਵੀਂ ਬਰਸੀ ਭਲਕੇ

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਅਸਥਾਨ ਸਿੱਧ ਬਾਬਾ ਗੋਪਾਲ ਦਾਸ ਦੇ ਅਸਥਾਨ ਤੇ ਉਨ੍ਹਾ ਦੀ 60ਵੀਂ ਸਾਲਾਨਾ ਬਰਸੀ ਬਸੰਤ ਪੰਚਮੀ ਦੇ ਦਿਹਾੜੇ ਮਿਤੀ 1 ਫਰਵਰੀ ਨੂੰ  ਬੜੀ ਸ਼ਰਧਾ ਭਾਵਨਾ ਨਾਲ ਮਨਾਈ              ਜਾਵੇਗੀ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਅਸਥਾਨ ਦੇ ਮੁੱਖੀ ਭਾਈ ਹਰਪਾਲ ਸਿੰਘ ਭੋਲੂ ਨੇ ਦੱਸਿਆ ਕਿ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਮਿਤੀ 1 ਫਰਵਰੀ ਸਵੇਰੇ 9:00 ਵਜੇ ਪਾਏ ਜਾਣਗੇ| ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ| ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ, ਕਵੀਸ਼ਰ, ਸੰਤ ਵਿਦਵਾਨ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ|
ਇਸ ਦਿਨ ਸੰਤ ਬਾਬਾ ਮਹਿੰਦਰ ਸਿੰਘ ਲੰਬਿਆ ਵਾਲੇ, ਬੀਬੀ  ਫਿਰੋਜ ਭੈਣ ਸੀਤਾਰਾਮ ਮੰਦਿਰ ਵਾਲੇ, ਸੰਤ ਮਨਪ੍ਰੀਤ ਸਿੰਘ ਲੁਹਾਰੀ ਵਾਲੇ ਅਤੇ ਹੋਰ ਕਈ ਮਹਾਂਪੁਰਖ ਸੰਗਤਾਂ ਦੇ ਦਰਸ਼ਨ ਕਰਨਗੇ| ਖੀਰ-ਪੂੜਿਆਂ ਦਾ ਅਤੁੱਟ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ|

Leave a Reply

Your email address will not be published. Required fields are marked *