ਸਿJੋਰਾ ਲਿਓਨ ਵਿੱਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਰਾਸ਼ਟਰਪਤੀ

ਫ੍ਰੀਟਾਊਨ, 5 ਅਪ੍ਰੈਲ (ਸ.ਬ.) ਸਿJੋਰਾ ਲਿਓਨ ਦੇ ਚੋਣ ਕਮਿਸ਼ਨ ਨੇ ਅੱਜ ਵਿਰੋਧੀ ਧਿਰ ਦੇ ਉਮੀਦਵਾਰ ਜੂਲੀਅਸ ਮਾਦਾ ਬਿਯੋ ਨੂੰ ਦੇਸ਼ ਦਾ ਅਗਲਾ ਰਾਸ਼ਟਰਪਤੀ ਐਲਾਨ ਕੀਤਾ| ਦੇਸ਼ ਵਿਚ ਇਕ ਦਹਾਕੇ ਵਿਚ ਪਹਿਲੀ ਵਾਰੀ ਵਿਰੋਧੀ ਧਿਰ ਦਾ ਕੋਈ ਨੇਤਾ ਉਚ ਅਹੁਦੇ ਲਈ ਚੁਣਿਆ ਗਿਆ ਹੈ| ਰਾਸ਼ਟਰੀ ਚੋਣ ਕਮਿਸ਼ਨ ਮੁਤਾਬਕ ਸ਼ਨੀਵਾਰ ਨੂੰ ਹੋਈ ਗਿਣਤੀ ਵਿਚ ਜੂਲੀਅਸ ਨੂੰ ਜਾਇਜ਼ ਵੋਟਾਂ ਵਿਚੋਂ 51.81 ਫੀਸਦੀ ਵੋਟ ਮਿਲੇ| ਸੀਅਰਾ ਲਿਓਨ ਪੀਪਲਜ਼ ਪਾਰਟੀ ਦੇ ਉਮੀਦਵਾਰ ਫੌਜ ਦੇ ਬ੍ਰਿਗੇਡੀਅਰ (ਸੇਵਾ ਮੁਕਤ) ਜੂਲੀਅਸ ਨੇ ਸੱਤਾਧਾਰੀ ਦਲ ਸਾਮੁਰਾ ਕਾਮਰਾ ਨੂੰ ਹਰਾਇਆ ਹੈ| ਕਾਮਰਾ ਨੂੰ ਚੋਣਾਂ ਵਿਚ 48.19 ਫੀਸਦੀ ਵੋਟਾਂ ਮਿਲੀਆਂ ਹਨ| ਚੋਣ ਕਮਿਸ਼ਨ ਦੇ ਪ੍ਰਧਾਨ ਮੁਹੰਮਦ ਨਫਾ ਏਲੀ ਕੋਨਤੇ ਨੇ ਕਿਹਾ ਕਿ ਜੂਲੀਅਸ ਨੂੰ ਬਾਅਦ ਵਿਚ ਅਹੁਦੇ ਦੇ ਸਹੂੰ ਚੁਕਾਈ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਰਜਿਸਟਰਡ ਵੋਟਰਾਂ ਵਿਚੋਂ ਕਰੀਬ 81 ਫੀਸਦੀ ਲੋਕਾਂ ਨੇ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕੀਤੀ| ਦੇਸ਼ ਦੀ ਸਧਾਰਨ ਚੋਣ ਪ੍ਰਕਿਰਿਆ ਦੇ ਤਹਿਤ ਹੁਣ ਕੋਈ ਵੀ ਰਸਿਜਟਰਡ ਵੋਟਰ ਚੋਣ ਨਤੀਜੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਸਕਦਾ ਹੈ| ਜੂਲੀਅਸ ਦੂਜੀ ਵਾਰੀ ਰਾਸ਼ਟਰਪਤੀ ਅਹੁਦੇ ਲਈ ਚੋਣ ਮੈਦਾਨ ਵਿਚ ਸਨ| ਸਾਲ 2012 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ|

Leave a Reply

Your email address will not be published. Required fields are marked *