ਸੀਟੂ ਵੱਲੋਂ 5 ਸਤੰਬਰ ਦੀ ਮਜਦੂਰ ਕਿਸਾਨ ਰੈਲੀ ਅਤੇ ਕੇਰਲਾ ਦੇ ਹੜ੍ਹ ਪੀੜਤਾਂ ਲਈ ਫੰਡ ਇੱਕਠਾ ਕਰਨ ਦੀ ਮੁਹਿੰਮ ਜਾਰੀ: ਰਘੁਨਾਥ ਸਿੰਘ

ਚੰਡੀਗੜ੍ਹ, 27 ਅਗਸਤ (ਸ.ਬ.) ਵੱਖ-ਵੱਖ ਥਾਵਾਂ ਤੇ ਸੀਟੂ ਵਰਕਰਾਂ ਵੱਲੋਂ 5 ਸਤੰਬਰ ਨੂੰ ਸੰਸਦ ਅੱਗੇ ਕੀਤੀ ਜਾ ਰਹੀ ਮਜਦੂਰ ਕਿਸਾਨ ਸੰਘਰਸ਼ ਰੈਲੀ ਅਤੇ ਕੇਰਲਾ ਦੇ ਹੜ੍ਹ ਪੀੜਤਾਂ ਲਈ ਚਲਾਈ ਜਾ ਰਹੀ ਰਾਜ ਵਿਆਪੀ ਮੁਹਿੰਮ ਦਾ ਜਾਇਜਾ ਲੈਣ ਤੋਂ ਬਾਅਦ ਜਾਰੀ ਬਿਆਨ ਵਿੱਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਦੱਸਿਆ ਕਿ 5 ਸਤੰਬਰ ਨੂੰ ਸੰਸਦ ਅਗੇ ਕੀਤੀ ਜਾ ਰਹੀ ਮਜਦੂਰ ਕਿਸਾਨ ਸੰਘਰਸ਼ ਰੈਲੀ ਅਤੇ ਕੇਰਲਾ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੀਟੂ ਦੇ ਵਰਕਰਾਂ ਵੱਲੋਂ ਲਗਾਤਾਰ ਜੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ| ਉਹਨਾਂ ਦੱਸਿਆ ਕਿ ਸੀਟੂ ਵਰਕਰ ਸਨਅਤੀ ਖੇਤਰਾਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਘਰ ਘਰ ਜਾ ਕੇ 5 ਸਤੰਬਰ ਦੀ ਮਜਦੂਰ ਕਿਸਾਨ ਸੰਘਰਸ਼ ਰੈਲੀ ਦਾ ਸੁਨੇਹਾ ਦੇ ਰਹੇ ਹਨ ਅਤੇ ਮਜਦੂਰ ਕਿਸਾਨਾਂ ਨੂੰ 5 ਸਤੰਬਰ ਦੀ ਮਜਦੂਰ ਸੰਘਰਸ਼ ਰੈਲੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਇਸਦੇ ਨਾਲ ਕੇਰਲਾ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਫੰਡ ਇਕਠਾ ਕੀਤਾ ਜਾ ਰਿਹਾ ਹੈ|
ਰਘੁਨਾਥ ਸਿੰਘ ਨੇ ਦੱਸਿਆ ਕਿ ਸੀਟੂ ਦੇ ਸੂਬਾ ਦਫਤਰ ਵਿੱਚ ਪੁਜੀਆਂ ਰਿਪੋਰਟਾਂ ਅਨੁਸਾਰ ਸੀਟੂ ਵੱਲ ਕੇਰਲਾ ਦੇ ਹੜ੍ਹ ਪੀੜਤਾਂ ਲਈ 5 ਲੱਖ ਰੁਪਏ ਤੋਂ ਵੱਧ ਫੰਡ ਇੱਕਠਾ ਕੀਤਾ ਜਾ ਚੁਕਾ ਜਾ ਰਿਹਾ ਹੈ| 5 ਸੰਤਬਰ ਦੀ ਸੰਸਦ ਅੱਗੇ ਮਜਦੂਰ ਕਿਸਾਨ ਸੰਘਰਸ਼ ਰੈਲੀ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਵਡੀ ਗਿਣਤੀ ਮਜਦੂਰ ਕਿਸਾਨ ਅਤੇ ਖੇਤ ਮਜਦੂਰ ਸ਼ਾਮਿਲ ਹੋਣਗੇ|

Leave a Reply

Your email address will not be published. Required fields are marked *