ਸੀਤਾਪੁਰ ਵਿੱਚ ਮਕਾਨ ਦੀ ਛੱਤ ਡਿੱਗਣ ਨਾਲ 2 ਬੱਚਿਆਂ ਸਮੇਤ 4 ਦੀ ਮੌਤ

ਉਤਰ ਪ੍ਰਦੇਸ਼, 28 ਜੁਲਾਈ (ਸ.ਬ.) ਉਤਰ ਪ੍ਰਦੇਸ਼ ਵਿੱਚ ਸੀਤਾਪੁਰ ਜ਼ਿਲੇ ਦੇ ਰਾਮਕੋਟ ਖੇਤਰ ਵਿੱਚ ਇਕ ਮਕਾਨ ਦੀ ਛੱਡ ਡਿੱਗਣ ਨਾਲ ਮਲਬੇ ਵਿੱਚ ਦੱਬ ਕੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਅਤੇ ਔਰਤ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਨੇ ਅੱਜ ਦੱਸਿਆ ਕਿ ਬੀਤੀ ਰਾਤ ਗੋਪਾਲ ਨਗਰ ਵਾਸੀ ਵੰਸ਼ੀ ਲੋਧੀ ਦੇ ਰਹਿਣ ਵਾਲੇ ਦੋ ਮੰਜ਼ਿਲਾਂ ਮਕਾਨ ਦੀ ਛੱਤ ਡਿੱਗ ਗਈ| ਹਾਦਸੇ ਵਿੱਚ ਉਸ ਦੇ ਦੋ ਪੁੱਤਰਾਂ ਸੀਰਾਰਾਮ ਅਤੇ ਰਾਮ ਸਹਾਰੇ ਦੇ ਇਲਾਵਾ ਇਕ ਨਾਤੀ ਅਤੇ ਭਤੀਜੇ ਦੀ ਮੌਤ ਹੋ ਗਈ| ਮ੍ਰਿਤਕਾਂ ਵਿੱਚ 12 ਸਾਲਾਂ ਪੀਯੂਸ਼ ਅਤੇ 8 ਸਾਲ ਦਾ ਬੱਚਾ ਸ਼ਾਮਲ ਹੈ| ਜ਼ਖਮੀ ਦੋ ਵਿਅਕਤੀਆਂ ਨੂੰ ਲਖਨਊ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਉਨ੍ਹਾਂ ਦੱਸਿਆ ਕਿ ਵੰਸ਼ੀ ਨੇ 18 ਸਾਲ ਪਹਿਲੇ ਮਕਾਨ ਬਣਵਾਇਆ ਸੀ ਪਰ ਛੱਤ ਵਿੱਚ ਸਰੀਆ ਨਹੀ ਪਾਇਆ ਗਿਆ ਸੀ| ਛੱਤ ਕਮਜ਼ੋਰ ਹੋਣ ਕਾਰਨ ਡਿੱਗ ਗਈ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਪੁਲੀਸ ਨੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਅਤੇ ਲਾਸ਼ ਨੂੰ ਮਲਬੇ ਵਿੱਚੋਂ ਕੱਢਿਆ|

Leave a Reply

Your email address will not be published. Required fields are marked *