ਸੀਨੀਅਰ ਕਾਂਗਰਸੀ ਆਗੂ ਲਾਲੀ ਮਜੀਠੀਆ ਤੇ ਇੱਟਾਂ, ਰੋੜੇ ਅਤੇ ਗੋਲੀਆਂ ਨਾਲ ਹਮਲਾ

ਅੰਮ੍ਰਿਤਸਰ, 11 ਅਕਤੂਬਰ (ਸ.ਬ.) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਤੇ ਅੱਜ ਉਸ ਸਮੇਂ ਹਮਲਾ ਹੋ ਗਿਆ ਜਦੋਂ ਉਹ ਗੋਲੀ ਲੱਗਣ ਕਾਰਨ ਜ਼ਖਮੀ ਹੋਏ 8 ਸਾਲਾ ਬੱਚੇ ਕਾਰਤਿਕ ਦਾ ਪਤਾ ਲੈਣ ਲਈ ਜੈਤੀਪੁਰ ਸਥਿਤ ਉਸ ਦੇ ਘਰ ਗਏ ਹੋਏ ਸਨ|
ਦਰਅਸਲ ਅੱਜ ਸਵੇਰੇ ਜੈਤੀਪੁਰ ਵਿੱਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਵਿਵਾਦ ਹੋ ਗਿਆ| ਇਸ ਦੌਰਾਨ ਗੋਲੀਬਾਰੀ ਵੀ ਹੋਈ| ਇਸ ਗੋਲੀਬਾਰੀ ਵਿੱਚ ਇਕ 7 ਸਾਲਾ ਬੱਚਾ ਜ਼ਖਮੀ ਹੋ ਗਿਆ| ਜਿਸ ਦਾ ਪਤਾ ਲੈਣ ਲਈ ਲਾਲੀ ਮਜੀਠੀਆ ਉਸ ਦੇ ਘਰ ਪਹੁੰਚੇ ਹੋਏ ਸਨ| ਜਿਵੇਂ ਹੀ ਮਜੀਠੀਆ ਉਨ੍ਹਾਂ ਦੇ ਘਰ ਪਹੁੰਚੇ ਤਾਂ ਦੂਸਰੀ ਧਿਰ ਨੇ ਫਿਰ ਇੱਟਾਂ ਰੋੜੇ ਅਤੇ ਫਾਇਰ ਕਰਨੇ ਸ਼ੁਰੂ ਕਰ  ਦਿੱਤੇ|
ਇਸ ਵਿਵਾਦ ਦੌਰਾਨ ਦੂਜੀ ਧਿਰ ਵਲੋਂ ਘਰ ਦੇ ਬਾਹਰ ਖੜ੍ਹੀ ਲਾਲੀ ਮਜੀਠੀਆ ਦੀ ਗੱਡੀ ਵੀ ਬੁਰੀ ਤਰ੍ਹਾਂ ਤੋੜ ਦਿੱਤੀ ਗਈ| ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *