ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਵਲੋਂ ਫੇਜ਼ -5 ਦਾ ਦੌਰਾ

ਐਸ. ਏ. ਐਸ. ਨਗਰ, 2 ਅਗਸਤ (ਸ.ਬ.) ਸ੍ਰ. ਗੁਰਮੀਤ ਸਿੰਘ ਮੀਤ ਪ੍ਰਧਾਨ ਸ਼ਹਿਰੀ ਕਾਂਗਰਸ ਕਮੇਟੀ ਵਲੋਂ ਆਪਣੇ ਮੁਹੱਲੇ ਦੇ ਨਿਵਾਸੀਆਂ ਨੂੰ ਨਾਲ ਲੈ ਕੇ ਸ੍ਰੀ ਰਿਸ਼ਵ ਜੈਨ ਨੂੰ ਫੇਜ਼-5 ਦਾ ਦੌਰਾ ਕਰਵਾਇਆ ਅਤੇ ਆਪਣੇ ਨਿਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਅਤੇ ਬਾਅਦ ਵਿੱਚ ਸ੍ਰੀ ਜੈਨ ਤੋਂ ਪਾਰਕ ਵਿੱਚ ਪੌਦੇ ਵੀ ਲਗਵਾਏ ਬੁਕੇ|
ਇਸ ਮੌਕੇ ਤੇ ਕਾਂਗਰਸ ਦੇ ਸੀਨੀਅਰ ਆਗੂ ਸ੍ਰ. ਬਲਜੀਤ ਸਿੰਘ ਗਰੇਵਾਲ ਸ੍ਰ. ਨਵਜੋਤ ਸਿੰਘ ਬਾਛਲ, ਉੱਘੇ ਸਮਾਜ ਸੇਵੀ ਅਤੇ ਜਿਲ੍ਹੇ ਦੇ ਮੀਤ ਪ੍ਰਧਾਨ ਸ੍ਰ. ਗੁਰਦੇਵ ਸਿੰਘ ਚੌਹਾਨ, ਸ੍ਰੀ ਪ੍ਰਮੋਦ ਮਿਤਰਾ (ਸਾਰੇ ਮੀਤ ਪ੍ਰਧਾਨ), ਸ੍ਰ. ਪ੍ਰੇਮ ਕੁਮਾਰ ਚਾਂਦ, ਸ੍ਰ. ਮਨਮੋਹਣ ਸਿੰਘ ਜਰਨਲ ਸੱਕਤਰ ਹੋਰਨਾਂ ਤੋਂ ਇਲਾਵਾ ਮਹੱਲਾ ਨਿਵਾਸੀ ਸ੍ਰ. ਸ਼ੇਰ ਸਿੰਘ ਰੰਧਾਵਾ, ਜੋਗਿੰਦਰ ਸਿੰਘ , ਡੀ. ਪੀ. ਵਧਵਾ, ਭੁਪਿੰਦਰ ਸਿੰਘ, ਅਮਰੀਕ ਸਿੰਘ, ਗੁਰਸੇਵਕ ਸਿੰਘ ਅਤੇ ਮਹੁੱਲੇ ਦੀਆਂ ਮਹਿਲਾਵਾਂ ਸ੍ਰੀਮਤੀ ਦਲਜੀਤ ਕੌਰ, ਕੁਲਦੀਪ ਕੌਰ, ਹਰਿੰਦਰ ਕੌਰ ਅਤੇ ਨਗਰ ਨਿਗਮ ਤੋਂ ਕਈ ਕਰਮਚਾਰੀ ਵੀ ਮੌਜੂਦ ਸਨ|
ਅੰਤ ਵਿੱਚ ਰਿਸ਼ਵ ਜੈਨ ਵਲੋਂ ਭਰੋਸਾ ਦਿਵਾਇਆ ਗਿਆ ਕਿ ਮੁਹੱਲੇ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ|

Leave a Reply

Your email address will not be published. Required fields are marked *