ਸੀਨੀਅਰ ਡਿਪਟੀ ਮੇਅਰ ਵਲੋਂ ਕੈਬਨਿਟ ਮੰਤਰੀ ਸਿੱਧੂ ਦਾ ਸਨਮਾਨ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ.) ਸਥਾਨਕ ਫੇਜ਼ 11 ਵਿਖੇ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਦੀ ਅਗਵਾਈ ਵਿੱਚ ਹੋਏ ਇਕ ਸਮਾਗਮ ਵਿੱਚ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ| ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ ਸ਼ਾਮਿਲ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਿਸ਼ਵ ਜੈਨ ਨੇ ਕਿਹਾ ਕਿ ਮੁਹਾਲੀ ਵਾਸੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਸ੍ਰ. ਬਲਬੀਰ ਸਿੰਘ ਸਿੱਧੂ ਮੰਤਰੀ ਬਣ ਗਏ ਹਨ| ਉਹਨਾਂ ਕਿਹਾ ਕਿ ਹੁਣ ਸ੍ਰ. ਸਿੱਧੂ ਦੀਆਂ ਜਿੰਮੇਵਾਰੀਆਂ ਬਹੁਤ ਵੱਧ ਗਈਆਂ ਹਨ ਅਤੇ ਉਹ ਮੁਹਾਲੀ ਇਲਾਕੇ ਦਾ ਸਰਵੱਪਖੀ ਵਿਕਾਸ ਕਰਵਾਉਣ ਲਈ ਆਪਣਾ ਪੂਰਾ ਜੋਰ ਲਗਾ ਦੇਣਗੇ|
ਇਸ ਮੌਕੇ ਕੌਂਸਲਰ ਜਸਬੀਰ ਸਿੰਘ ਮਣਕੂ, ਕੌਂਸਲਰ ਰਾਜ ਰਾਣੀ ਜੈਨ, ਸਥਾਨਕ ਗੁਰੁਦੁਆਰਾ ਕਮੇਟੀ ਦ ਅਹੁਦੇਦਾਰ, ਮੰਦਿਰ ਕਮੇਟੀ ਦੇ ਅਹੁਦੇਦਾਰ, ਮਾਰਕੀਟ ਐਸੋਸੀਏਸ਼ਨ ਫੇਜ਼ 11, ਸਰਵਹਿੱਤ ਕਲਿਆਣਾ ਸੁਸਾਇਟੀ, ਸਰਸਵਤੀ ਕਲਾ ਮੰਚ ਅਤੇ ਇਲਾਕਾ ਨਿਵਾਸੀ ਮੌਜੂਦ ਸਨ|
ਇੱਕ ਬਿਆਨ ਵਿੱਚ ਗਰੀਬ ਚੇਤਨਾ ਮੰਚ ਦੇ ਪ੍ਰਧਾਨ ਹਰਨੇਕ ਸਿੰਘ ਭੜੀ ਨੇ ਸ੍ਰ. ਬਲਬੀਰ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਬਣਨ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਸ੍ਰ. ਸਿੱਧੂ ਮੁਹਾਲੀ ਇਲਾਕੇ ਦੀ ਵਿਕਾਸ ਪਖੋਂ ਨਵੀਂ ਨੁਹਾਰ ਕਾਇਮ ਕਰਨਗੇ|
ਇੱਕ ਹੋਰ ਵੱਖਰੇ ਬਿਆਨ ਵਿੱਚ ਸੈਕਟਰ 76 -80 ਪਲਾਟ ਅਲਾਟਮੈਂਟ ਐਂਡ ਡਿਵੈਲਪਮਂੈਟ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਨੇ ਸ੍ਰ. ਬਲਬੀਰ ਸਿੰਘ ਸਿੱਧੂ ਦੇ ਪੰਜਾਬ ਦੇ ਕੈਬਨਿਟ ਮੰਤਰੀ ਬਣਨ ਦਾ ਸਵਾਗਤ ਕੀਤਾ ਹੈ| ਇਸ ਮੌਕੇ ਕਮੇਟੀ ਦੇ ਸਰਪ੍ਰਸਤ ਰਘਬੀਰ ਸਿੰਘ ਸੰਧੂ, ਜਨਰਲ ਸਕੱਤਰ ਰਣਜੀਤ ਸਿੰਘ, ਪ੍ਰੈਸ ਸਕੱਤਰ ਸਰਦੂਲ ਸਿੰਘ ਪੂਨੀਆਂ, ਮੇਜਰ ਸਿੰਘ, ਕ੍ਰਿਸ਼ਨਾ ਮਿੱਤੂ, ਅਮਰੀਕ ਸਿੰਘ, ਸੰਤ ਸਿੰਘ, ਗੁਰਮੇਲ ਸਿੰਘ ਢੀਂਡਸਾ, ਦਰਸ਼ਨ ਸਿੰਘ, ਨਿਰਮਲ ਸਿੰਘ ਸਭਰਵਾਲ, ਸਤਨਾਮ ਸਿੰਘ ਭਿੰਡਰ, ਹਰਮੇਸ਼ ਸਿੰਘ, ਹਰਦਿਆਲ ਚੰਦ ਬਡਬਰ, ਹਰਮੇਸ਼ ਲਾਲ, ਐਨ ਕੇ ਤ੍ਰੇਹਨ, ਦਿਆਲ ਚੰਦ, ਐਮ ਪੀ ਸਿੰਘ, ਸੁਰਿੰਦਰ ਸਿੰਘ ਕੰਗ, ਹਰਬੰਸ ਸਿੰਘ, ਸੰਤੋਖ ਸਿੰਘ, ਆਰ ਕੌਂਸਲ, ਡਾ ਮਨਮੋਹਨ ਸਿੰਘ ਵੀ ਮੌਜੂਦ ਸਨ|
ਇਸੇ ਤਰ੍ਹਾਂ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਬੈਦਵਾਨ ਨੇ ਵੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਬਣਨ ਦਾ ਸਵਾਗਤ ਕੀਤਾ ਹੈ| ਇਸ ਮੌਕੇ ਬੋਤਾ ਸਿੰਘ ਸੋਹਾਣਾ, ਜਗਦੀਸ਼ ਸ਼ਾਹੀਮਾਜਰਾ, ਜਸਵੰਤ ਸਿੰਘ, ਅਮਰੀਕ ਸਿੰਘ, ਗੁਰਮੇਜ ਸਿੰਘ ਫੌਜੀ, ਸੂਬੇਦਾਰ ਸਰੂਪ ਸਿੰਘ, ਡਾ ਇਕਬਾਲ ਸਿੰਘ, ਨੰਬਰਦਾਰ ਹਰਮਿੰਦਰ ਸਿੰਘ ਮੁਹਾਲੀ, ਹਰਜੀਤ ਭੋਲੂ, ਗੁਰਬਖਸ਼ ਸਿੰਘ, ਮਾਸਟਰ ਵਾਸੂਦੇਵ, ਜੱਗੂ ਬੈਦਵਾਨ, ਨਛੱਤਰ ਐਮ ਸੀ ਮੁਹਾਲੀ, ਸੋਦਾਗਰ ਖਾਨ, ਲਾਭ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *