ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦਾ ਦਿਹਾਂਤ

ਨਵੀਂ ਦਿੱਲੀ, 23 ਅਗਸਤ (ਸ.ਬ.) ਸੀਨੀਅਰ ਪੱਤਰਕਾਰ ਅਤੇ ਰਾਜਸਭਾ ਦੇ ਮੈਂਬਰ ਕੁਲਦੀਪ ਨਈਅਰ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ| ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਚੱਲ ਰਹੀ ਸੀ, ਉਹ ਤਿੰਨ ਦਿਨਾਂ ਤੋਂ ਆਈ. ਸੀ. ਯੂ ਵਿੱਚ ਭਰਤੀ ਸਨ| ਬੁੱਧਵਾਰ ਰਾਤੀ ਕਰੀਬ 12.30 ਵਜੇ ਨਈਅਰ ਨੇ ਆਖਰੀ ਸਾਹ ਲਿਆ| ਉਨ੍ਹਾਂ ਦੇ ਦਿਹਾਂਤ ਉਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਹੈ|
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਨਈਅਰ ਸਾਡੇ ਸਮੇਂ ਦੇ ਮਹਾਨ ਬੁੱਧੀਜੀਵੀ ਸਨ| ਉਹ ਆਪਣੇ ਵਿਚਾਰਾਂ ਨੂੰ ਲੈ ਕੇ ਨਿਡਰ ਸਨ| ਉਨ੍ਹਾਂ ਨੇ ਕਈ ਦਹਾਕਿਆਂ ਤੱਕ ਕੰਮ ਕੀਤਾ| ਉਨ੍ਹਾਂ ਦੇ ਵਿਚਾਰ, ਸਮਾਜ ਸੇਵਾ, ਵਧੀਆ ਭਾਰਤ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਭਾਰਤ ਹਮੇਸ਼ਾ ਯਾਦ ਰੱਖੇਗਾ|
ਨਈਅਰ ਦਾ ਜਨਮ 14 ਅਗਸਤ 1924 ਸਿਆਲਕੋਟ ਜੋ ਕਿ ਪਾਕਿਸਤਾਨ ਦਾ ਹਿੱਸਾ ਹੈ ਵਿੱਚ ਹੋਇਆ ਸੀ| ਉਨ੍ਹਾਂ ਨੇ ਅਮਰੀਕਾ ਤੋਂ ਪੱਤਰਕਾਰੀ ਦੀ ਡਿਗਰੀ ਲਈ ਸੀ| ਉਹ ਬਹੁਤ ਦਹਾਕਿਆਂ ਤੋਂ ਪੱਤਰਕਾਰੀ ਖੇਤਰ ਵਿੱਚ ਸਰਗਰਮ ਸਨ| ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ| ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਉਰਦੂ ਪ੍ਰੈਸ ਰਿਪੋਰਟਰ ਕੀਤੀ ਸੀ| ਉਹ ਦਿੱਲੀ ਦੇ ਸਮਾਚਾਰ ਪੱਤਰ ਦਿ ਸਟੇਟਮੈਨ ਦੇ ਸੰਪਾਦਕ ਵੀ ਰਹਿ ਚੁੱਕੇ ਸਨ| ਐਮਰਜੈਂਸੀ ਦੌਰਾਨ ਕੁਲਦੀਪ ਨਈਅਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ|
ਨਈਅਰ 1996 ਵਿੱਚ ਸੰਯੁਕਤ ਰਾਸ਼ਟਰ ਲਈ ਭਾਰਤ ਦੇ ਪ੍ਰਤੀਨਿਧੀ ਮੰਡਲ ਦੇ ਮੈਂਬਰ ਸਨ| 1990 ਵਿੱਚ ਉਨ੍ਹਾਂ ਨੂੰ ਗੇਟ ਬ੍ਰਿਟੇਨ ਵਿੱਚ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ| ਅਗਸਤ 1997 ਵਿੱਚ ਰਾਜਸਭਾ ਵਿੱਚ ਨਾਮਕਰਨ ਕੀਤਾ ਗਿਆ ਸੀ| ਸੀਨੀਅਰ ਪੱਤਰਕਾਰ ਨੇ 14 ਭਾਸ਼ਾਵਾਂ ਵਿੱਚ ਕਾਲਮ ਵੀ ਲਿਖੇ| 1985 ਤੋਂ ਉਨ੍ਹਾਂ ਵੱਲੋਂ ਲਿਖੇ ਗਏ ਸਿੰਡਕੇਟ ਕਾਲਮ ਵਿਸ਼ਵ ਦੇ 80 ਤੋਂ ਜ਼ਿਆਦਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ|

Leave a Reply

Your email address will not be published. Required fields are marked *