ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ

ਐਸ ਏ ਐਸ ਨਗਰ, 30 ਜੂਨ (ਸ.ਬ.) ਪੀ. ਟੀ. ਸੀ. ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦਾ ਅੱਜ ਦਿਹਾਂਤ ਹੋ ਗਿਆ| ਉਹ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਸੀ| ਉਹਨਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ ਅਤੇ ਫਿਰ ਕੋਵਿਡ-19 ਕਾਰਨ ਉਨ੍ਹਾਂ ਦੀ ਕਿਡਨੀ ਅਤੇ ਫੇਫੜੇ ਨੁਕਸਾਨੇ ਗਏ ਸਨ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ| 
ਉਨ੍ਹਾਂ ਨੇ ਤੜਕੇ 2.00 ਵਜੇ ਆਖਰੀ ਸਾਹ ਲਿਆ| ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ| ਦਵਿੰਦਰਪਾਲ ਸਿੰਘ ਪੀ.ਟੀ.ਸੀ. ਨਿਊਜ਼ ਅਮਰੀਕਾ ਦੇ ਹੈਡ ਵਜੋਂ ਨਿਊਯਾਰਕ ਵਿੱਚ ਸੇਵਾਵਾਂ ਨਿਭਾ ਰਹੇ ਸਨ| ਉਹ ਪੀ. ਟੀ. ਸੀ. ਚੈਨਲ ਦੇ ਫਾਊਂਡਰ ਮੁਲਾਜ਼ਮ ਵੀ ਸਨ| ਪਿਛਲੇ ਇਕ ਸਾਲ ਤੋਂ ਉਹ ਭਾਰਤ ਵਿੱਚ ਹੀ ਸਨ|

Leave a Reply

Your email address will not be published. Required fields are marked *