ਸੀਨੀਅਰ ਪੱਤਰਕਾਰ ਵਿਨੋਦ ਵਰਮਾ ਨੂੰ ਛੱਤੀਸਗੜ੍ਹ ਪੁਲੀਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ, 27 ਅਕਤੂਬਰ (ਸ.ਬ.) ਛਤੀਸਗੜ੍ਹ ਪੁਲੀਸ ਨੇ ਸਾਬਕਾ ਸੀਨੀਅਰ ਪੱਤਰਕਾਰ ਅਤੇ ਸੰਪਾਦਕ ਗਿਲਡ ਆਫ ਇੰਡੀਆ ਦੇ ਮੈਂਬਰ ਵਿਨੋਦ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਨੇ ਉਨ੍ਹਾਂ ਨੂੰ ਗਾਜਿਆਬਾਦ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ| ਵਿਨੋਦ ਵਰਮਾ ਦੀ ਇਹ ਗ੍ਰਿਫਤਾਰੀ ਇਕ ਮੰਤਰੀ ਦੀ ਸੀ.ਡੀ ਨਾਲ ਸੰਬਧਿਤ ਦੱਸੀ ਜਾ ਰਹੀ ਹੈ|
ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਉਨ੍ਹਾਂ ਤੋਂ ਇੰਦਰਾਪੁਰਮ ਥਾਣੇ ਲੈ ਜਾ ਕੇ ਪੁੱਛਗਿਛ ਕੀਤੀ ਜਾ ਰਹੀ ਹੈ| ਪੁਲੀਸ ਨੇ ਵਿਨੋਦ ਵਰਮਾ ਦੇ ਘਰ ਤੋਂ 500 ਸੀਡੀਆਂ ਵੀ ਬਰਾਮਦ ਕੀਤੀਆਂ ਹਨ| ਵਿਨੋਦ ਵਰਮਾ ਖਿਲਾਫ ਪੁਲੀਸ ਨੇ ਧਾਰਾ 384 ਅਤੇ ਧਾਰਾ 506 ਦੇ ਆਧਾਰ ਤੇ ਕੇਸ ਦਰਜ ਕਰ ਲਿਆ ਹੈ|  ਰਾਏਪੁਰ ਕ੍ਰਾਇਮ ਬ੍ਰਾਂਚ ਦੇ ਟੀ.ਆਈ ਅਤੇ ਉਨ੍ਹਾਂ ਦੀ ਟੀਮ ਸਵੇਰੇ 4 ਵਜੇ ਹੀ ਵਿਨੋਦ ਵਰਮਾ ਨੂੰ ਇੰਦਰਾਪੁਰਮ ਥਾਣੇ ਲੈ ਕੇ ਪੁੱਜ ਗਈ| ਉਨ੍ਹਾਂ ਨੂੰ ਜਲਦੀ ਹੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ| ਦੂਜੇ ਪਾਸੇ ਵਿਨੋਦ ਵਰਮਾ ਵੱਲੋਂ ਕੋਈ ਵੀ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ ਹੈ| ਪੀ.ਸੀ.ਸੀ ਪ੍ਰਧਾਨ ਭੂਪੇਸ਼ ਬਘੇਲ ਨੇ ਵਿਨੋਦ ਵਰਮਾ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ| ਉਨ੍ਹਾਂ ਨੇ ਇਸ ਨੂੰ ਲੋਕਤੰਤਰ ਉੱਪਰ ਹਮਲਾ ਦੱਸਿਆ ਹੈ| ਕਾਂਗਰਸ ਪੱਤਰਕਾਰਾਂ ਦੀ ਲੜਾਈ ਵਿੱਚ ਪੂਰੀ ਤਰ੍ਹਾਂ ਨਾਲ ਹੈ| ਉਨ੍ਹਾਂ ਨੇ ਆਪਣੀ ਗੱਲ ਵਿੱਚ ਇਹ ਵੀ ਲਿਖਿਆ ਕਿ ਕਿਸੇ ਦੇ ਕੋਲ ਸੀ.ਡੀ ਮਿਲਣਾ ਅਪਰਾਧ ਨਹੀਂ ਹੈ| ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਕਾਂਗਰਸ ਨੇਤਾ ਭੂਪੇਸ਼ ਬਘੇਲ ਦਾ ਸੋਸ਼ਲ ਮੀਡੀਆ ਕੈਂਪੇਨ ਸੰਭਾਲ ਰਹੇ ਸੀ|

Leave a Reply

Your email address will not be published. Required fields are marked *