ਸੀਨੀਅਰ ਵਕੀਲ ਇੰਦੂ ਮਲਹੋਤਰਾ ਨੇ ਸੁਪਰੀਮ ਕੋਰਟ ਦੇ ਜੱਜ ਦੇ ਰੂਪ ਵਿੱਚ ਚੁੱਕੀ ਸਹੁੰ

ਨਵੀਂ ਦਿੱਲੀ, 27 ਅਪ੍ਰੈਲ (ਸ.ਬ.) ਸੁਪਰੀਮ ਕੋਰਟ ਜਸਟਿਸ ਨਿਯੁਕਤ ਕੀਤੀ ਗਈ ਸੀਨੀਅਰ ਐਡਵੋਕੇਟ ਇੰਦੂ ਮਲਹੋਤਰਾ ਨੂੰ ਅੱਜ ਭਾਰਤ ਦੀ ਚੀਫ ਜਸਟਿਸ (ਸੀ.ਜੇ.ਆਈ.) ਦੀਪਕ ਮਿਸ਼ਰਾ ਨੇ ਅਹੁਦੇ ਦੀ ਸਹੁੰ ਚੁਕਾਈ| ਉਹ ਦੇਸ਼ ਦੀ ਪਹਿਲੀ ਅਜਿਹੀ ਮਹਿਲਾ ਵਕੀਲ ਹੈ, ਜੋ ਬਾਰ (ਵਕਾਲਤ) ਤੋਂ ਸਿੱਧੇ ਦੇਸ਼ ਦੇ ਸੁਪਰੀਮ ਕੋਰਟ ਵਿੱਚ ਜਸਟਿਸ ਨਿਯੁਕਤ ਕੀਤੀ ਗਈ ਹੈ| ਮਲਹੋਤਰਾ (61) ਦਾ ਨਾਂ ਉਨ੍ਹਾਂ 2 ਲੋਕਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਕੋਲੇਜੀਅਮ ਨੇ ਸੁਪਰੀਮ ਕੋਰਟ ਵਿੱਚ ਜਸਟਿਸ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਸੀ| ਸਰਕਾਰ ਨੇ ਮਲਹੋਤਰਾ ਦੇ ਨਾਂ ਤੇ ਮਨਜ਼ੂਰੀ ਦਿੱਤੀ, ਜਦੋਂ ਕਿ ਦੂਜੇ ਨਾਂ- ਉਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ.ਐਮ. ਜੋਸੇਫ ਨੂੰ ਫਿਰ ਤੋਂ ਵਿਚਾਰ ਲਈ ਕੋਲੇਜੀਅਮ ਕੋਲ ਭੇਜ ਦਿੱਤਾ|

Leave a Reply

Your email address will not be published. Required fields are marked *