ਸੀਨੀਅਰ ਸਿਟੀਜਨਸ ਨੇ ਫੇਜ਼-9 ਦੇ ਪਾਰਕ ਵਿੱਚ ਵਾਤਾਵਰਨ ਦਿਵਸ ਮਨਾਇਆ

ਐਸ. ਏ. ਐਸ ਨਗਰ, 14 ਅਗਸਤ (ਸ.ਬ.) ਫੇਜ਼-9 ਦੇ ਪਾਰਕ ਵਿੱਚ ਸੀਨੀਅਰ ਸਿਟੀਜਨ ਨੇ ਵਾਤਾਵਰਨ ਦਿਵਸ ਮਨਾਇਆ ਅਤੇ ਰੇਨੋਵੇਟੇਡ ਪਾਰਕ ਦਾ ਉਦਘਾਟਨ ਕੀਤਾ| ਕਰਨਲ ਟੀ. ਬੀ. ਐਸ ਬੇਦੀ ਨੇ ਦੱਸਿਆ ਕਿ ਸਭ ਤੋਂ ਜਿਆਦਾ ਉਮਰ ਦੇ ਸੀਨੀਅਰ ਸਿਟੀਜਨਸ ਨੇ ਨਵਾਂ ਬੂਟਾ ਲਗਾਇਆ| ਸ੍ਰੀ. ਟੀ. ਸੀ. ਕਟੋਚ ਨੇ ਅਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਸਿਟੀਜਨਸ ਨੇ ਮਿਲ ਕੇ ਹੋਰ ਬੂਟੇ ਲਗਾਏ|
ਇਸ ਪਾਰਕ ਦਾ ਨਵਾਂ ਪੀ. ਸੀ. ਸੀ ਪਾਥ ਸੈਰ ਕਰਨ ਲਈ ਨਵੇਂ ਝੂਲੇ, ਨਵੇਂ ਬੈਂਚ, ਵਾਟਰ ਡਿਸਪੈਂਸਰ, ਡਸਟਬੀਨ ਅਤੇ ਅਖਬਾਰ ਦੇ ਰੈਕ ਦਾ ਪ੍ਰਬੰਧ ਕੀਤਾ| ਇਸ ਮੌਕੇ ਤੇ ਵਾਰਡ ਦੇ ਕੌਂਸਲਰ ਸ੍ਰੀ ਕਮਲਜੀਤ ਸਿੰਘ ਰੂਬੀ ਨੇ ਇਸ ਕੰਮ ਦੀ ਸ਼ਲਾਘਾ ਕੀਤੀ| ਇਸ ਮੌਕੇ ਤੇ ਸ੍ਰੀ. ਗਿੱਲ ਨੇ ਵਾਤਾਵਰਣ ਦੇ ਉੱਤੇ ਕਵਿਤਾ ਵੀ ਸੁਣਾਈ|

Leave a Reply

Your email address will not be published. Required fields are marked *