ਸੀਨੀਅਰ ਸਿਟੀਜਨਾਂ ਦੀਆਂ ਸਮੱਸਿਆਵਾਂ ਸੁਣੀਆਂ


ਖਰੜ, 23 ਅਕਤੂਬਰ (ਸ਼ਮਿੰਦਰ ਸਿੰਘ) ਸੀਨੀਅਰ ਸਿਟੀਜਨ ਕੌਂਸਲ ਸੰਨੀ ਇਨਕਲੇਵ ਖਰੜ ਦੇ ਦਫਤਰ ਵਿਖੇ ਪੰਜਾਬ ਸਟੇਟ ਐਗਰੀਕਲਚਰ ਕੋਆਪ੍ਰੇਟਿਵ ਬੈਂਕ ਲਿਮ. ਦੇ ਚੇਅਰਮੈਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਕਮਲਦੀਪ ਸੈਣੀ ਵਲੋਂ ਸੀਨੀਅਰ ਸਿਟੀਜਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ|
ਸੀਨੀਅਰ ਸਿਟੀਜਨ ਕੌਂਸਲ ਦੇ  ਪ੍ਰੈਸ ਸਕੱਤਰ ਧਿਆਨ ਸਿੰਘ ਕਾਹਲੋਂ ਨੇ ਦਸਿਆ ਕਿ  ਇਸ ਮੌਕੇ ਸ੍ਰੀ ਸੈਣੀ ਨੇ ਸੀਨੀਅਰ ਸਿਟੀਜਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਹਲ ਕਰਵਾਉਣ ਦਾ ਭਰੋਸਾ ਦਿਤਾ | 
ਇਸ ਮੌਕੇ ਕਂੌਸਲ ਦੇ ਸੀਨੀਅਰ  ਸਿਟੀਜਨ ਕਂੌਸਲ ਦੇ  ਪ੍ਰਧਾਨ  ਸ੍ਰੀ ਆਰ ਪੀ ਐਸ ਬਾਜਵਾ, ਗਿਆਨ ਸਿੰਘ ਬਾਜਵਾ, ਟੀ ਐਲ ਗੁਪਤਾ, ਬੀ ਐਸ ਵਤਨੀ, ਕੰਵਲ ਸੰਧੂ, ਗੁਰਚਰਨ ਸਿੰਘ, ਜਗਦੀਸ਼ ਚੰਦਰ,ਅਸ਼ੌਕ ਕੁਮਾਰ, ਵਿਨੋਦ ਸ਼ਰਮਾ, ਸੁਰਜੀਤ ਸਿੰਘ ਮਾਨ, ਸ੍ਰੀਮਤੀ ਬਲਵਿੰਦਰ ਬਾਜਵਾ, ਸ੍ਰੀਮਤੀ ਵੀਨਾ ਵਤਨੀ, ਗੁਰਦਿਆਲ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *