ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਨੋਟਬੰਦੀ ਵਿਸ਼ੇ ਉਪਰ ਲੈਕਚਰ ਕਰਵਾਇਆ

ਐਸ.ਏ.ਐਸ.ਨਗਰ, 22 ਦਸੰਬਰ (ਸ.ਬ.) ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਨੋਟਬੰਦੀ ਅਤੇ ਕੌਮੀ ਆਰਥਿਕਤਾ ਉਤੇ ਉਸ ਦੇ ਪ੍ਰਭਾਵ ਵਿਸ਼ੇ ਉਪਰ ਪੀ ਐਚ ਵੈਸ਼ਨਵ ਯਾਦਗਾਰੀ ਲੈਕਚਰ ਕਰਵਾਇਆ ਗਿਆ| ਇਸ ਮੌਕੇ ਡਾ.ਸੁੱਚਾ ਸਿੰਘ ਗਿੱਲ ਡੀਨ ਪੰਜਾਬ ਯੂਨੀਵਰਸਿਟੀ ਨੇ ਕੁੰਜੀਵਤ ਭਾਸ਼ਣ ਦਿੱਤਾ| ਡਾ ਗਿੱਲ ਨੇ ਇਸ ਮੌਕੇ ਕਿਹਾ ਕਿ ਨੋਟਬੰਦੀ ਉਪਰ ਰੋਕ ਲੱਗੇਗੀ, ਇਹ ਸ਼ਲਾਘਾਯੋਗ ਹੈ, ਪਰ ਸਿਰਫ ਨੋਟਬੰਦੀ ਨਾਲ ਹੀ ਕਾਲਾਧਨ, ਨਕਲੀ ਕਰੰਸੀ ਖਤਮ ਨਹੀਂ ਹੋਣਗੇ|
ਉਹਨਾਂ ਕਿਹਾ ਕਿ ਨੋਟਬੰਦੀ ਵਿੱਚ ਕਾਲਾਧਨ ਅੱਧ ਪੌਣਾ ਫੀਸਦੀ ਹੀ ਹੈ| ਨੋਟਬੰਦੀ ਕਾਰਨ ਆਰਥਿਕ ਗਤੀਵਿਧੀਆਂ ਦੀ ਰਫਤਾਰ ਘਟੀ ਹੈ, ਇਸ ਦੀ ਸਭ ਤੋਂ ਵੱਧ ਮਾਰ ਪੇਂਡੂ ਅਤੇ ਪਿਛੜੇ ਇਲਾਕਿਆਂ ਉਪਰ ਪਈ ਹੈ| ਨੋਟਬੰਦੀ ਕਾਰਨ ਨਿਵੇਸ਼ ਘਟਿਆ ਹੈ ਅਤੇ ਰੁਜ਼ਗਾਰ ਦੇ ਸਾਧਨਾਂ ਵਿੱਚ ਵੀ ਕਮੀ ਆਈ ਹੈ| ਇਸ ਮੌਕੇ ਡਾ. ਏ.ਐਸ. ਖਹਿਰਾ ਵੀ ਸੀ ਪੀ ਏ ਯੂ ਨੇ ਸਟੇਜ ਦਾ ਸੰਚਾਲਨ ਕੀਤਾ| ਜੇ ਐਸ ਠੁਕਰਾਲ ਪ੍ਰਧਾਨ ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ| ਇਸ ਮੌਕੇ ਬ੍ਰਿਗੇਡੀਅਰ ਜੇ ਜੇ ਐਸ ਜਗਦੇਵ ਸਕੱਤਰ ਜਨਰਲ, ਐਚ ਚੌਧਰੀ ਮੀਤ ਪ੍ਰਧਾਨ, ਹਰਨਾਮ ਸਿੰਘ ਕਾਰਜਕਾਰੀ ਪ੍ਰਧਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *