ਸੀਨੀਅਰ ਸਿਟੀਜ਼ਨਾਂ ਲਈ ਦਿਲ ਦੇ ਰੋਗਾਂ ਦਾ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਦਿਲ ਦੇ ਰੋਗਾਂ ਦੇ ਕਾਰਨ, ਉਸ ਦੀ ਰੋਕਥਾਮ ਸਬੰਧੀ ਸੀਨੀਅਰ ਸਿਟੀਜ਼ਨ ਹੈਲਪੇਜ ਐਸੋਸੀਏਸ਼ਨ ਫੇਜ਼ 6 ਮੁਹਾਲੀ ਵੱਲੋਂ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ 100 ਤੋਂ ਵੱਧ ਸੀਨੀਅਰ ਸਿਟੀਜ਼ਨ ਔਰਤਾਂ ਅਤੇ ਮਰਦਾਂ ਨੇ ਭਾਗ ਲਿਆ| ਜਿਸਦੀ ਪ੍ਰਧਾਨਗੀ ਮਿਊਂਸਪਲ ਕੌਂਸਲਰ ਅਤੇ ਸੰਸਥਾ ਦੇ ਚੇਅਰਮੈਨ ਨਰਾਇਣ ਸਿੰਘ ਸਿੱਧੂ ਵੱਲੋਂ ਕੀਤੀ ਗਈ |
ਫੋਰਟਿਸ ਹਸਪਤਾਲ ਦੇ ਆਡੀਟੋਰੀਅਮ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਰਾਕੇਸ਼ ਜਸਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਲ ਦੇ ਰੋਗਾਂ ਵਿੱਚ ਹੋ ਰਹੇ ਵਾਧੇ ਦਾ ਮੂਲ ਕਾਰਨ ਸਾਡੇ ਖਾਣ ਪੀਣ ਦੀਆਂ ਆਦਤਾਂ ਵਿੱਚ ਹੋ ਰਹੇ ਵਿਗਾੜ ਜਿਨ੍ਹਾਂ ਵਿੱਚ ਫਾਸਟ ਫੂਡ ਅਤੇ ਜੰਗ ਫੂਡ ਸ਼ਾਮਿਲ ਹੈ, ਅਸੰਤੁਲਿਤ ਭੋਜਨ ਫੈਟ ਦਾ ਜ਼ਿਆਦਾ ਲੈਣਾ, ਮਾਨਸਿਕ ਪ੍ਰੇਸ਼ਾਨੀ, ਨਸ਼ਿਆਂ ਦਾ ਸੇਵਨ ਅਤੇ ਹੋ ਰਿਹਾ ਪ੍ਰਦੂਸ਼ਿਤ ਵਾਤਾਵਰਨ ਹੈ| ਜਿਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ| ਉਨ੍ਹਾਂ ਨੇ ਹਰੇਕ ਨੂੰ ਘੱਟੋ ਘੱਟ ਅੱਧਾ ਘੰਟਾ ਰੋਜ਼ਾਨਾ ਸੈਰ ਅਤੇ ਯੋਗਾ ਕਰਨ ਦੀ ਸਲਾਹ ਦਿੱਤੀ| ਉਨ੍ਹਾਂ ਕਿਹਾ ਕਿ ਹੋਰਨਾਂ ਰੋਗਾਂ ਦੇ ਮੁਕਾਬਲੇ ਦਿਲ ਦੇ ਰੋਗਾਂ ਵਿੱਚ ਜ਼ਿਆਦਾ ਵਾਧਾ ਹੋ ਰਿਹਾ ਹੈ ਅਤੇ ਲੱਖਾਂ ਲੋਕ ਹਰ ਸਾਲ ਦਿਲ ਦੇ ਰੋਗਾਂ ਨਾਲ ਮਰ ਜਾਂਦੇ ਹਨ ਜੋ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ| ਉਨ੍ਹਾਂ ਨੇ ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਨੁਕਤਿਆਂ ਦਾ ਵਿਸਥਾਰ ਸਹਿਤ ਵਰਣਨ ਕੀਤਾ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇਸ ਰੋਗ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ |
ਇਸ ਮੌਕੇ ਨਾਰਾਇਣ ਸਿੰਘ ਸਿੱਧੂ ਨੇ ਦੱਸਿਆ ਕਿ ਬਜ਼ੁਰਗਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਹੋਰ ਰੋਗਾਂ ਸਬੰਧੀ ਅਜਿਹੇ ਕੈਂਪ ਭਵਿੱਖ ਵਿੱਚ ਲਗਾਏ ਜਾਣਗੇ ਅਤੇ ਜਲਦੀ ਹੀ ਸੀਨੀਅਰ ਸਿਟੀਜ਼ਨ ਵਾਸਤੇ ਧਾਰਮਿਕ ਮੁਫਤ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ| ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਮਹਿੰਦਰ ਸਿੰਘ ਢਿੱਲੋਂ ਅਤੇ ਸੈਕਟਰੀ ਸਵਿੰਦਰ ਸਿੰਘ ਲੱਖੋਵਾਲ ਵੱਲੋਂ ਵੀ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਬਾਰੇ ਜ਼ਿਕਰ ਕੀਤਾ| ਸਟੇਜ ਦੀ ਭੂਮਿਕਾ ਗੁਰਦੀਪ ਸਿੰਘ ਗੁਲਾਟੀ ਨੇ ਨਿਭਾਈ| ਇਸ ਮੌਕੇ ਮਨਜੀਤ ਸਿੰਘ ਭੱਲਾ ਐਗਜ਼ੈਕਟਿਵ ਪ੍ਰੈਜ਼ੀਡੈਂਟ ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਫੇਜ਼ ਛੇ ਮੁਹਾਲੀ ਵੀ ਮੌਜੂਦ ਸਨ|

Leave a Reply

Your email address will not be published. Required fields are marked *