ਸੀਨੀਅਰ ਸਿਟੀਜ਼ਨ ਪੈਨਸ਼ਨਰ ਕੌਂਸਲ ਦੀ ਚੋਣ ਵਿੱਚ ਐਮ ਐਲ ਪੰਗੋਤਰਾ ਨੂੰ ਪ੍ਰਧਾਨ ਚੁਣਿਆ

ਐਸ. ਏ. ਐਸ ਨਗਰ, 1 ਜੂਨ (ਸ.ਬ.) ਸੀਨੀਅਰ ਸਿਟੀਜ਼ਨ ਪੈਨਸ਼ਨਰ ਕੌਂਸਲ ਰਜਿਸਟਰਡ ਐਸਏਐਸ ਨਗਰ ਦੀ ਇੱਕ ਮੀਟਿੰਗ ਵਿੱਚ ਲੰਮੇ ਸਮੇਂ ਤੋਂ ਬਤੌਰ ਪ੍ਰਧਾਨ ਦੀ ਸੇਵਾ ਨਿਭਾ ਰਹੇ ਸਰਦਾਰ ਅਮਰੀਕ ਸਿੰਘ ਭੱਟੀ ਵੱਲੋਂ ਸਰੀਰਕ ਤੌਰ ਤੇ ਕੁਝ ਠੀਕ ਨਾ ਹੋਣ ਕਰਕੇ ਹੋਰ ਸੇਵਾ ਨਿਭਾਉਣ ਤੋਂ ਅਸਮਰੱਥਾ ਪ੍ਰਗਟਾਈ| ਸ੍ਰੀ ਭੱਟੀ ਵੱਲੋਂ ਸ੍ਰੀ ਐਮ ਐਲ ਪੰਗੋਤਰਾ ਦਾ ਨਾਮ ਤਜਵੀਜ਼ ਕਰਨ ਤੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਐਮ ਐਲ ਪੰਗੋਤਰਾ ਨੂੰ ਪ੍ਰਧਾਨ ਚੁਣ ਲਿਆ| ਜਿਨ੍ਹਾਂ ਨੇ ਕੋਰ ਕਮੇਟੀ ਵੱਲੋਂ ਦਿੱਤੇ ਗਏ ਅਧਿਕਾਰਾਂ ਅਨੁਸਾਰ ਨਵੀਂ ਕਮੇਟੀ ਨੂੰ ਗਠਿਤ ਕੀਤਾ| ਇਸ ਮੌਕੇ ਅਮਰੀਕ ਸਿੰਘ ਭੱਟੀ ਨੂੰ ਚੀਫ ਪੈਟਰਨ| ਏ ਐਨ ਸ਼ਰਮਾ ਚੇਅਰਮੈਨ, ਅਲਬੇਲ ਸਿੰਘ ਸਿਆਣ ਨੂੰ ਚੇਅਰਮੈਨ ,ਜੈ ਸਿੰਘ ਸੈਂਭੀ ਸੀਨੀਅਰ ਮੀਤ ਪ੍ਰਧਾਨ, ਐਚ ਬੀ ਐਸ ਕਪੂਰ ਮੀਤ ਪ੍ਰਧਾਨ, ਮਦਨਜੀਤ ਸਿੰਘ ਜਨਰਲ ਸੈਕਟਰੀ, ਮਨਜੀਤ ਸਿੰਘ ਫਾਈਨਾਂਸ ਸੈਕਟਰੀ ਅਤੇ ਮਨਜੀਤ ਸਿੰਘ ਭੱਲਾ ਨੂੰ ਪ੍ਰੈਸ ਸੈਕਟਰੀ ਬਣਾਇਆ ਗਿਆ ਹੈ|
ਕਾਰਜਕਾਰੀ ਮੈਂਬਰਾਂ ਵਿੱਚ ਪੀ ਐਸ ਵਿਰਦੀ, ਸੋਹਣ ਲਾਲ ਸ਼ਰਮਾ,ਐਸ ਐਸ ਗੋਰਾਇਆ, ਐਨ ਕੇ ਮਰਵਾਹਾ, ਦੇਸ ਰਾਜ ਗੁਪਤਾ, ਐਮ ਡੀ ਐਸ ਸੋਢੀ, ਪੀ ਐਸ ਚੌਹਾਨ, ਰਜਿੰਦਰ ਪਾਲ ਗੋਇਲ, ਐਸ ਐਸ ਸੋਹੀ, ਗੁਰਚਰਨ ਸਿੰਘ ਪਠਾਣੀਆ ਅਤੇ ਭਗਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ|

Leave a Reply

Your email address will not be published. Required fields are marked *