ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਨੇ ਬੂਟੇ ਲਗਾਏ

ਐਸ ਏ ਐਸ ਨਗਰ, 27 ਅਗਸਤ (ਸ.ਬ.) ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਫੇਜ਼ 6 ਮੁਹਾਲੀ ਵਲੋਂ ਸੰਸਥਾ ਦੇ ਚੇਅਰਮੈਨ ਸ੍ਰ. ਨਰਾਇਣ ਸਿੰਘ ਸਿੱਧੂ (ਮਿਉਂਸਪਲ ਕੌਂਸਲਰ) ਦੀ ਅਗਵਾਈ ਵਿੱਚ ਮੋਟਰ ਮਾਰਕੀਟ ਮੁਹਾਲੀ ਦੇ ਸਾਹਮਣੇ ਪੈਂਦੇ ਪਾਰਕ ਵਿੱਚ ਪੌਦੇ ਲਗਾਏ ਗਏ| ਇਸ ਮੌਕੇ ਬੋਲਦਿਆਂ ਨਾਰਾਇਣ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲ ਇਸ ਪਾਰਕ ਵਿੱਚ ਜਿਹੜੇ ਪੌਦੇ ਲਗਾਏ ਗਏ ਸਨ, ਉਨ੍ਹਾਂ ਦੀ ਚੰਗੀ ਦੇਖ ਰੇਖ ਹੋਣ ਨਾਲ ਇਹ ਸਾਰੇ ਬੂਟੇ ਪ੍ਰਫੁੱਲਤ ਹੋਏ ਹਨ| ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸ੍ਰ. ਮਨਜੀਤ ਸਿੰਘ ਭੱਲਾ ਨੇ ਇਸ ਮੌਕੇ ਸੀਨੀਅਰ ਸਿਟਿਜ਼ਨਾਂ ਨੂੰ ਲੋਕ ਭਲਾਈ ਲਈ ਚੱਲ ਰਹੀਆਂ ਸਕੀਮਾਂ ਅਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ 8 ਸਤੰਬਰ ਨੂੰ ਸੀਨੀਅਰ ਸਿਟੀਜ਼ਨ ਲਈ ਮੁਫ਼ਤ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਵਿਰਾਸਤੇ ਖਾਲਸਾ ਅਤੇ ਹੋਰ ਧਾਰਮਿਕ ਸਥਾਨਾਂ ਦੇ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਵਾਏ ਜਾਣਗੇ| ਇਸੇ ਤਰ੍ਹਾਂ 23 ਸਤੰਬਰ ਨੂੰ ਮੈਕਸ ਹਸਪਤਾਲ ਵਿਖੇ ਇੱਕ ਹੈਲਥ ਸੈਮੀਨਾਰ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ| ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਮਹਿੰਦਰ ਸਿੰਘ ਢਿੱਲੋਂ, ਮੀਤ ਪ੍ਰਧਾਨ ਅਤੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਸ੍ਰ. ਜਰਨੈਲ ਸਿੰਘ, ਸਕੱਤਰ ਸ੍ਰ. ਗੁਰਦੀਪ ਸਿੰਘ ਗੁਲਾਟੀ, ਐਸ ਪੀ ਜਗਦੇਵ, ਸੁਰਜੀਤ ਸਿੰਘ ਨਾਮਧਾਰੀ, ਬਲਵਿੰਦਰ ਸਿੰਘ, ਡੀ ਪੀ ਸਿੰਘ, ਸ਼ਵਿੰਦਰ ਸਿੰਘ ਲੱਖੋਵਾਲ, ਜੇ ਐਸ ਸਿੱਧੂ, ਅਮਰ ਸਿੰਘ, ਜੇ ਐਸ ਨਾਗਰਾ, ਬਲਵੀਰ ਸਿੰਘ, ਜਰਨੈਲ ਸਿੰਘ, ਟੀ ਆਰ ਅਰੋੜਾ, ਸੱਤਪਾਲ ਮਾਹੀ, ਸੱਤ ਦੇਵ ਪਾਂਡੇ, ਹਰਨੇਕ ਸਿੰਘ, ਜਸਜੀਤ ਸਿੰਘ, ਐਸ ਐਸ ਢਿੱਲੋਂ, ਰਣਜੋਤ ਸਿੰਘ ਤੇਜਾ, ਤਜਿੰਦਰ ਸਿੰਘ, ਲੀਲਾਧਰ, ਪਰਮਜੀਤ ਸਿੰਘ ਸਿੱਧੂ ਅਤੇ ਮੇਜਰ ਸਿੰਘ ਮਾਂਗਟ ਵੀ ਮੌਜੂਦ ਸਨ

Leave a Reply

Your email address will not be published. Required fields are marked *