ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਐਲਾਨ

ਐਸ ਏ ਐਸ ਨਗਰ, 12 ਮਾਰਚ (ਸ.ਬ.) ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਸ਼ਿਵਾਲਕ ਪਬਲਿਕ ਸਕੂਲ ਫੇਜ਼-6 ਵਿਖੇ ਹੋਈ ਜਿਸ ਵਿੱਚ ਬਜ਼ੁਰਗਾਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਚਾਰ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸ੍ਰ. ਮਨਜੀਤ ਸਿੰਘ ਭੱਲਾ ਨੇ ਦੱਸਿਆ ਕਿ ਇਸ ਮੌਕੇ ਐਸੋਸੀਏਸ਼ਨ ਦੇ ਚੀਫ ਪੈਟਰਨ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਡਾਇਰੈਕਟਰ ਸ੍ਰੀ ਡੀ ਐਸ ਬੇਦੀ ਨੇ ਸਰਕਾਰ ਵੱਲੋਂ ਬਣਾਈਆਂ ਗਈਆਂ ਬਜ਼ੁਰਗਾਂ ਲਈ ਯੋਜਨਾਵਾਂ ਅਤੇ ਸਕੀਮਾਂ ਅਤੇ ਉਨ੍ਹਾਂ ਨੂੰ ਦਿੱਤੇ ਗਏ ਅਧਿਕਾਰਾਂ ਬਾਰੇ ਜਾਗਰੂਕ ਕਰਨ ਤੇ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਬਹੁਤ ਸਾਰੇ ਬਜ਼ੁਰਗਾਂ ਨੂੰ ਇਕੱਲਿਆਂ ਹੀ ਰਹਿਣਾ ਪੈਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਬਿਰਧ ਆਸ਼ਰਮ ਦਾ ਸਹਾਰਾ ਲੈਣਾ ਪੈਂਦਾ ਹੈ | ਅਜਿਹੇ ਮੌਕੇ ਸਮਾਜ ਸੇਵੀ ਸੰਸਥਾਵਾਂ ਬਜ਼ੁਰਗਾਂ ਦੀ ਸਿਹਤ ਅਤੇ ਸੁਰੱਖਿਆ ਦੇ ਸੰਬੰਧ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦੀਆਂ ਹਨ |
ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਐਨ ਸਿੱਧੂ ਨੇ ਇਸ ਮੌਕੇ ਕਿਹਾ ਕਿ ਬਜ਼ੁਰਗਾਂ ਦੀ ਸਿਹਤ ਸੁਰੱਖਿਆ ਅਤੇ ਖ਼ੁਰਾਕ ਸਬੰਧੀ ਹਰ ਮਹੀਨੇ ਇੱਕ ਸੈਮੀਨਾਰ ਲਗਵਾ ਕੇ ਉਨ੍ਹਾਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ| ਕਰਨੈਲ ਸਿੰਘ ਸੋਮਲ ਨੇ ਸ਼ਹਿਰ ਵਿੱਚ ਬਣਾਈਆਂ ਗਈਆਂ ਬਜ਼ੁਰਗਾਂ ਦੀ ਲਾਇਬ੍ਰੇਰੀਆਂ ਨੂੰ ਜਲਦੀ ਹੀ ਚਾਲੂ ਕਰਨ ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਇਨ੍ਹਾਂ ਲਾਇਬ੍ਰੇਰੀਆਂ ਲਈ ਆਪਣੇ ਵੱਲੋਂ ਵੱਡੀ ਗਿਣਤੀ ਵਿੱਚ ਮੁਫ਼ਤ ਕਿਤਾਬਾਂ ਦੇਣ ਦੀ ਪੇਸ਼ਕਸ਼ ਕੀਤੀ| ਹੈਲਪ ਏਜ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਢਿੱਲੋਂ, ਸੈਕਟਰੀ ਜਨਰਲ ਗੁਰਦੀਪ ਸਿੰਘ ਗੁਲਾਟੀ ਅਤੇ ਸੈਕਟਰੀ ਸਵਿੰਦਰ ਸਿੰਘ ਲੱਖੋਵਾਲ ਨੇ ਇੱਕ ਐਂਬੂਲੈਂਸ ਦਾ ਪ੍ਰਬੰਧ ਕਰਨ ਦਾ ਵੀ ਸੁਝਾਅ ਦਿੱਤਾ ਜਿਸ ਦੀ ਮੁਫਤ ਵਰਤੋਂ ਬਜ਼ੁਰਗਾਂ ਦੀ ਬੀਮਾਰੀ ਦੌਰਾਨ ਅਤੇ ਸਿਹਤ ਸਬੰਧੀ ਚੈਕਅੱਪ ਲਈ ਕੀਤੀ ਜਾ ਸਕੇ| ਸਾਹਿਤਕਾਰ ਕਰਨੈਲ ਸਿੰਘ ਸੋਮਲ ਵੱਲੋਂ ਸੀਨੀਅਰ ਸਿਟੀਜ਼ਨ ਸੁਰੱਖਿਆ ਐਕਟ ਦਾ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਪੇਸ਼ਕਸ਼ ਕੀਤੀ ਗਈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਅਤੇ ਐਸੋਸੀਏਸ਼ਨ ਵੱਲੋਂ ਇਸ ਨੂੰ ਮੁਫ਼ਤ ਵੰਡਣ ਦੀ ਮਨਜ਼ੂਰੀ ਦਿੱਤੀ ਗਈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਟਰਨ ਐਸ ਕੇ ਜੈਨ, ਇੰਜੀਨੀਅਰ ਗੁਰਦੀਪ ਸਿੰਘ, ਸ੍ਰੀਮਤੀ ਸ਼ਰਨਜੀਤ ਕੌਰ, ਸੁਰਜੀਤ ਕੌਰ, ਕਰਮਜੀਤ ਸਿੰਘ ਸਿੱਧੂ, ਮੇਵਾ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ ਸੈਣੀ, ਜੀ ਐੱਸ ਪਰਹਾਰ , ਸੱਤਪਾਲ ਮਾਹੀ, ਪਰਮਜੀਤ ਸਿੰਘ ਸੰਧੂ, ਦਵਿੰਦਰ ਪਾਲ ਸਿੰਘ ਭਾਟੀਆ, ਟੀ ਆਰ ਅਰੋੜਾ, ਆਰ ਐਸ ਤਲਵਾੜ, ਜਗਦੀਸ਼ ਕੌਰ ਔਜਲਾ, ਰਾਜਿੰਦਰ ਕੌਰ ਭੱਟੀ, ਜੀ ਐਸ ਮਜੀਠੀਆ, ਅਸ਼ੋਕ ਸ਼ਰਮਾ, ਐਨ ਐਲ ਸੁਮਨ, ਅਸ਼ੋਕ ਕੁਮਾਰ ਜੈਨ, ਜਸਬੀਰ ਗਰੇਵਾਲ, ਪਰਮਜੀਤ ਸਿੰਘ ਗਿੱਲ, ਮਲਕੀਤ ਸਿੰਘ, ਰਾਮ ਲੁਭਾਇਆ, ਜੀ ਜੇ ਐਸ ਪਰਹਾਰ ,ਜੇ ਐਸ ਨਾਗਰਾ, ਰਣਜੀਤ ਕੌਰ, ਸੁਨੀਤਾ ਸ਼ਰਮਾ, ਸ਼ਮਸ਼ੇਰ ਸਿੰਘ ਅਤੇ ਜੀ ਡੀ ਸਿੰਘ ਵੀ ਮੀਟਿੰਗ ਵਿੱਚ ਸ਼ਾਮਲ ਸਨ |

Leave a Reply

Your email address will not be published. Required fields are marked *