ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿਖੇ ਜਲਗਾਹ ਦਿਵਸ ਮਨਾਇਆ

ਐਸ ਏ ਐਸ ਨਗਰ, 17 ਫਰਵਰੀ (ਸ.ਬ.) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿਖੇ ਪ੍ਰਿਸੀਪਲ ਪਰਵੀਨ ਵਾਲੀਆ ਦੀ ਅਗਵਾਈ ੱਿਵੱਚ ਐਨ.ਐਨ.ਐਸ. ਇਕਾਈ ਦੇ ਵਲੰਟੀਅਰਜ਼ ਅਤੇ ਵਿਦਿਆਰਥੀਆਂ ਵਲੋਂ ਜਲਗਾਹ ਦਿਵਸ ਸਾਝੇ ਤੌਰ ਤੇ ਮਨਾਇਆ ਗਿਆ| ਸ੍ਰੀਮਤੀ ਮਧੂ ਸੂਦ ਅਤੇ ਅਨੂ ਰੋਲ਼ੀ ਨੇ ਵਿਦਿਆਰਥੀਆਂ ਨੂੰ ਜਲਗਾਹ ਦੀ ਹੌਦ, ਮਹੱਤਤਾ ਅਤੇ ਜੈਵਿਕ ਵਿਭਿੰਨਤਾ ਬਾਰੇ ਵਿਸਥਾਰ ਪੂਰਨ ਜਾਣਕਾਰੀ ਸਾਝੀ ਕੀਤੀ| ਇਸ ਮੌਕੇ ਵਿਦਿਆਰਥੀਆਂ ਦੇ ਕਰਵਾਏ ਗਏ ਭਾਸਨ, ਲੇਖ ਅਤੇ ਪੇਟਿੰਗ ਮੁਕਾਬਲਿਆਂ  ਵਿਚੋਂ ਸੁਖਪਾਲ ਕੌਰ ਨੇ ਪਹਿਲਾ ਅਤੇ ਸਿਮਰਨਜੀਤ ਕੌਰ ਨੇ ਦੂਜਾ, ਲੇਖ ਮੁਕਾਬਲੇ ਵਿੱਚ ਗਗਨਦੀਪ ਸਿੰਘ ਨੇ ਪਹਿਲਾ ਅਤੇ ਸੁਖਵੀਰ ਸਿੰਘ ਨੇ ਦੂਜਾ,ਪੇਟਿੰਗ ਵਿੱਚੋ ਜਸਨਪ੍ਰੀਤ ਕੌਰ ਨੇ ਪਹਿਲਾ ਅਤੇ ,ਅਜੇ ਕੁਮਾਰ ਦੂਜਾ ਸਥਾਨ ਪ੍ਰਾਪਤ ਕੀਤਾ| ਇਸ ਮੋਕੇ ਲੈਕ. ਸਤਪਿੰਦਰ ਕੌਰ, ਜਸਵੀਰ ਸਿੰਘ, ਰਮਨਜੀਤ ਸਿੰਘ, ਕਮਲਜੀਤ ਕੌਰ, ਸ੍ਰੀਮਤੀ ਮਾਲਤੀ ਸਚਦੇਵਾ, ਹਰਵਿੰਦਰ ਕੌਰ ਅਤੇ ਜਸਕਰਨ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *