ਸੀਮੇਂਟ ਨਾਲ ਭਰਿਆ ਟਰੱਕ ਸੜਕ ਤੇ ਉਲਟਿਆ ਚਾਲਕ ਦਾ ਬਚਾਅ

ਊਨਾ, 12 ਅਕਤੂਬਰ (ਸ.ਬ.)  ਹਿਮਾਚਲ ਦੇ ਊਨਾ ਸ਼ਹਿਰ ਵਿੱਚ ਪਿੰਡ ਇੰਸਰਪੁਰ ਵਿੱਚ ਅੱਜ ਸਵੇਰੇ ਸੀਮੇਂਟ ਨਾਲ ਭਰੇ ਟਰੱਕ ਦਾ ਸੰਤੁਲਨ ਵਿਗੜਨ ਹੋ ਕੇ ਸੜਕ ਕਿਨਾਰੇ ਪਲਟ ਗਿਆ| ਹਾਦਸੇ ਵਿੱਚ ਟਰੱਕ ਸਵਾਰ ਚਾਲਕ ਅਤੇ ਕੰਡਕਟਰ ਵਾਲ-ਵਾਲ ਬਚ ਗਏ| ਹਾਦਸਾ ਸਵੇਰੇ ਲੱਗਭਗ 4 ਵਜੇ ਹੋਇਆ| ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ|
ਜਾਣਕਾਰੀ ਅਨੁਸਾਰ ਇਕ ਟਰੱਕ ਸੀਮੇਂਟ ਲੈ ਕੇ ਊਨਾ ਤੋਂ ਹੁਸ਼ਿਆਰਪੁਰ ਪੰਜਾਬ ਵੱਲ ਜਾ ਰਿਹਾ ਸੀ ਕਿ ਈਸਰਪੁਰ ਵਿੱਚ ਪਹੁੰਚਦੇ ਹੀ ਉਸ ਦੀ ਸੰਤੁਲਨ ਵਿਗੜ ਗਿਆ ਅਤੇ ਉਹ ਇਕ ਦਰੱਖਤ ਨਾਲ ਜਾ ਟਕਰਾਇਆ| ਟਰੱਕ ਵਿੱਚ ਪਈਆਂ ਸੀਮੇਂਟ ਦੀਆਂ ਬੋਰੀਆਂ ਵੀ ਸੜਕ ਤੇ ਖਿੱਲਰ ਗਈਆਂ|

Leave a Reply

Your email address will not be published. Required fields are marked *