ਸੀਰੀਆਈ ਸ਼ਹਿਰ ਵਿੱਚ ਅਪ੍ਰੈਲ ਵਿੱਚ ਹੋਏ ਖਤਰਨਾਕ ਹਮਲੇ ਵਿੱਚ ਕੀਤੀ ਗਈ ਸੀ ਸਰੀਨ ਗੈਸ ਦੀ ਵਰਤੋਂ

ਸੰਯੁਕਤ ਰਾਸ਼ਟਰ, 30 ਜੂਨ (ਸ.ਬ.)  ਸੰਯੁਕਤ ਰਾਸ਼ਟਰ ਦੀ ਰਸਾਇਣਿਕ ਹਥਿਆਰਾਂ ਤੇ ਨਿਗਰਾਨੀ ਰੱਖਣ ਵਾਲੀ ਸੰਸੰਥਾ ਓ ਪੀ ਸੀ ਡਬਲਿਊ ਦੀ ਖੁਫੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੀਰੀਆ ਦੇ ਖਾਨ ਸ਼ੇਖੁਨ ਸ਼ਹਿਰ ਵਿੱਚ ਚਾਰ ਅਪ੍ਰੈਲ ਨੂੰ ਕੀਤੇ ਗਏ ਹਮਲੇ ਵਿੱਚ ਰਸਾਇਣਿਕ ਹਥਿਆਰਾਂ ਦੇ ਤੌਰ ਤੇ ਜਾਨਲੇਵਾ ਸਰੀਨ ਗੈਸ ਦੀ ਵਰਤੋਂ ਕੀਤੀ ਗਈ ਸੀ| ਰਸਾਇਣਿਕ ਹਥਿਆਰ ਨਿਸ਼ੇਧ ਸੰਗਠਨ ਓ ਪੀ ਸੀ ਡਬਲਿਊ ਦੀ ਜਾਂਚ ਤੇ ਹੁਣ ਸੰਯੁਕਤ ਰਾਸ਼ਟਰ ਓ ਪੀ ਸੀ ਡਬਲਿਊ ਦਾ ਸੰਯੁਕਤ ਪੈਨਲ ਵਿਚਾਰ ਵਟਾਂਦਰਾ ਕਰੇਗਾ ਕਿ ਕੀ ਇਸ ਹਮਲੇ ਦੇ ਪਿੱਛੇ ਸੀਰੀਆਈ ਸਰਕਾਰ ਦੀ ਫੌਜ ਦਾ ਹੱਥ ਸੀ| ਇਸ ਰਿਪੋਰਟ ਦੇ ਕੁਝ ਅੰਸ਼ ਏ. ਐਫ. ਪੀ. ਨੂੰ ਹਾਸਲ ਹੋਏ ਹਨ ਜਿਸ ਮੁਤਾਬਕ ਆਪਣੇ ਕੰਮ ਦੇ ਆਧਾਰ ਤੇ ਤੱਥਾਂ ਦੀ ਖੋਜ ਕਰਨ ਵਾਲੀ ਮੁਹਿੰਮ ਐਫ. ਐਫ. ਐਮ. ਇਸ ਨਤੀਜੇ ਤੇ ਪਹੁੰਚੀ ਕਿ ਵੱਡੀ ਸੰਖਿਆ ਵਿੱਚ ਲੋਕ ਸਰੀਨ ਜਾਂ ਸਰੀਨ ਜਿਹੇ ਪਦਾਰਥ ਦੇ ਸੰਪਰਕ ਵਿੱਚ ਆਏ, ਜਿਨ੍ਹਾਂ ਵਿੱਚੋਂ ਕੁਝ  ਵਿਅਕਤੀਆਂ ਦੀ ਮੌਤ ਹੋ ਗਈ|
ਇਸ ਹਮਲੇ ਵਿੱਚ ਬੱਚਿਆਂ ਸਮੇਤ ਘੱਟ ਤੋਂ ਘੱਟ 87 ਵਿਅਕਤੀ ਮਾਰੇ ਗਏ ਸਨ| ਅਮਰੀਕਾ, ਫ੍ਰਾਂਸ ਅਤੇ ਬ੍ਰਿਟੇਨ ਨੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਸੈਨਾਵਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ| ਇਸ ਦੇ ਕੁਝ ਦਿਨਾਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਾ ਨੇ ਸੀਰੀਆ ਦੇ ਇਕ ਹਵਾਈ ਅੱਡੇ ਤੇ ਕਰੂਜ ਮਿਸਾਇਲ ਦਾਗੀ| ਉਸ ਨੇ ਕਿਹਾ ਕਿ ਇੱਥੋਂ ਹੀ ਰਸਾਇਣਿਕ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ| ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਓ ਪੀ ਸੀ ਡਬਲਿਊ ਦੀ ਰਿਪੋਰਟ ਤੇ ਪੂਰਾ ਭਰੋਸਾ ਹੈ| ਜਿਸ ਨੇ ਸਰੀਨ ਗੈਸ ਹਮਲੇ ਦੇ ਬਾਰੇ ਵਿੱਚ ਆਪਣਾ ਅੰਤਿਮ ਨਤੀਜਾ ਦਿੱਤਾ|
ਸੀਰੀਆ ਦੇ ਸਹਿਯੋਗੀ ਰੂਸ ਨੇ ਇਨ੍ਹਾਂ ਨਤੀਜਿਆਂ ਨੂੰ ਬਰਖਾਸਤ ਕਰਦੇ ਹੋਏ ਕਿਹਾ ਕਿ ਇਹ ਵਿਸ਼ਵਾਸ ਯੋਗ ਨਹੀਂ ਹਨ| ਫਰਵਰੀ ਵਿੱਚ ਰੂਸ ਨੇ ਸੰਯੁਕਤ ਰਾਸ਼ਟਰ ਦੇ ਉਸ ਪ੍ਰਸਤਾਵ ਤੇ ਵੀਟੋ ਕਰ ਦਿੱਤਾ ਸੀ, ਜਿਸ ਵਿੱਚ ਛੇ ਸਾਲ ਦੇ ਯੁੱਧ ਵਿੱਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਨ ਨੂੰ ਲੈ ਕੇ ਸੀਰੀਆ ਤੇ ਪ੍ਰਤੀਬੰਧ ਲਾਗੂ ਕੀਤੇ ਜਾਂਦੇ|

Leave a Reply

Your email address will not be published. Required fields are marked *