ਸੀਰੀਆਈ ਸ਼ਾਸਨ ਤੇ ਰੂਸ ਵੱਲੋਂ ਕੀਤੇ ਹਵਾਈ ਹਮਲਿਆਂ ਵਿੱਚ 25 ਵਿਅਕਤੀਆਂ ਦੀ ਮੌਤ

ਬੇਰੁੱਤ, 11 ਜੂਨ (ਸ.ਬ.) ਪੱਛਮੀ-ਉੱਤਰੀ ਸੀਰੀਆ ਵਿਚ ਸਰਕਾਰ ਦੇ ਕੰਟਰੋਲ ਤੋਂ ਬਾਹਰ ਵਾਲੇ ਖੇਤਰ ਵਿਚ ਸੀਰੀਆਈ ਸ਼ਾਸਨ ਅਤੇ ਉਸ ਦੇ ਸਹਿਯੋਗੀ ਰੂਸ ਵੱਲੋਂ ਕੀਤੇ ਗਏ ਹਵਾਈ ਅਤੇ ਰਾਕੇਟ ਹਮਲੇ ਵਿਚ 7 ਬੱਚਿਆਂ ਸਮੇਤ 25 ਨਾਗਰਿਕਾਂ ਦੀ ਮੌਤ ਹੋ ਗਈ| ‘ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ’ ਦੇ ਯੁੱਧ ਨਿਗਰਾਨੀ ਸਮੂਹ ਨੇ ਵੀ ਇਨ੍ਹਾਂ ਹਮਲਿਆਂ ਅਤੇ 25 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ|
ਇਨ੍ਹਾਂ ਵਿਚ 13 ਵਿਅਕਤੀਆਂ ਦੀ ਮੌਤ ਇਦਲਿਬ ਵਿਚ ਜਬਾਲਾ ਪਿੰਡ ਵਿਚ ਹੋਏ ਹਵਾਈ ਹਮਲਿਆਂ ਦੌਰਾਨ ਹੋਈ| ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਨੇ ਦੱਸਿਆ ਕਿ ਅਪ੍ਰੈਲ ਦੇ ਅਖੀਰ ਤੋਂ ਹੁਣ ਤੱਕ ਇੱਥੇ ਅਜਿਹੀਆਂ ਹਿੰਸਾਤਮਕ ਘਟਨਾਵਾਂ ਵਿਚ 360 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ| ਉੱਥੇ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਹਿੰਸਾ ਦੇ ਕਾਰਨ 2,70,00 ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋਏ ਅਤੇ ਕਰੀਬ 24 ਸਿਹਤ ਸਹੂਲਤਾਂ ਪ੍ਰਭਾਵਿਤ ਹੋਈਆਂ ਹਨ|

Leave a Reply

Your email address will not be published. Required fields are marked *