ਸੀਰੀਆ ਅਤੇ ਇਰਾਨ ਨੇ ਕੀਤੇ 11 ਸਮਝੌਤੇ

ਦਮਿਸ਼ਕ, 29 ਜਨਵਰੀ(ਸ.ਬ.) ਸੀਰੀਆ ਅਤੇ ਇਰਾਨ ਨੇ 11 ਸਮਝੌਤਿਆਂ ਅਤੇ ਮੈਮੋਰੈਂਡਮ ਤੇ ਦਸਤਖਤ ਕੀਤੇ| ਇਨ੍ਹਾਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਇਕ ‘ਲੰਬੀ ਮਿਆਦ ਦਾ ਰਣਨੀਤਕ ਆਰਥਿਕ ਸਹਿਯੋਗ’ ਸਮਝੌਤਾ ਸ਼ਾਮਲ ਹੈ| ਇਕ ਸਮਾਚਾਰ ਏਜੰਸੀ ਮੁਤਾਬਕ ਅਰਥਵਿਵਸਥਾ, ਸੱਭਿਆਚਾਰ, ਸਿੱਖਿਆ, ਬੁਨਿਆਦੀ ਢਾਂਚੇ, ਨਿਵੇਸ਼ ਅਤੇ ਰਿਹਾਇਸ਼ ਸਮੇਤ ਕਈ ਖੇਤਰਾਂ ਵਿਚ ਸਮਝੌਤੇ ਕੀਤੇ ਗਏ ਹਨ|
ਈਰਾਨ ਦੇ ਪਹਿਲੇ ਉਪ ਰਾਸ਼ਟਰਪਤੀ ਇਸ਼ਾਕ ਜਹਾਂਗੀਰੀ ਦੀ ਦਮਿਸ਼ਕ ਯਾਤਰਾ ਦੌਰਾਨ ਇਹ ਸਮਝੌਤੇ ਕੀਤੇ ਗਏ| ਸੀਰੀਆ ਦੇ ਪ੍ਰਧਾਨ ਮੰਤਰੀ ਇਮਾਦ ਖਮੀਜ਼ ਨੇ ਸੀਰੀਆ ਵਿੱਚ ਨਿਵੇਸ਼ ਕਰਨ ਦੀਆਂ ਚਾਹਵਾਨ ਇਰਾਨੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਅਤੇ ਮੁੜ ਉਸਾਰੀ ਲਈ ਪ੍ਰਭਾਵੀ ਯੋਗਦਾਨ ਦੇਣ ਲਈ ‘ਕਾਨੂੰਨੀ ਅਤੇ ਪ੍ਰਬੰਧਕੀ ਸਹੂਲਤਾਂ’ ਦਾ ਜ਼ਿਕਰ ਕੀਤਾ|
ਸਮਝੌਤਿਆਂ ਵਿਚ ਦੋਹਾਂ ਦੇਸ਼ਾਂ ਦੇ ਰੇਲਵੇ ਅਧਿਕਾਰੀਆਂ ਵਿਚ ਦੋ ਸਮਝੌਤਾ ਮੈਮੋਰੈਂਡਮ ਵੀ ਸ਼ਾਮਲ ਹੈ| ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਤੇਲ ਖੇਤਰ ਅਤੇ ਖੇਤੀ ਵਿਚ ਦਰਜਨਾਂ ਪ੍ਰਾਜੈਕਟ ਸ਼ਾਮਲ ਹਨ|

Leave a Reply

Your email address will not be published. Required fields are marked *